ਲੁਧਿਆਣਾ(ਮੁੱਲਾਂਪੁਰੀ)– ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਨਾਲ ਗੂੜ੍ਹੀ ਸਾਂਝ ਅਤੇ ਪਿਛਲੇ ਸਮੇਂ ਦੀ ਗੰਢਤੁੱਪ ਸਾਹਮਣੇ ਆਉਣ ’ਤੇ ਇਹ ਗੱਲ ਸਾਬਿਤ ਹੋ ਗਈ ਕਿ ਕਾਂਗਰਸ ਪਾਰਟੀ ਦੀ ਸਰਪ੍ਰਸਤੀ ਹੇਠ ਪੰਜਾਬ ਦੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਪੰਜਾਬ ’ਚ ਹੀ ਕਾਂਗਰਸ ਦਾ ਭੱਠਾ ਬਿਠਾਉਣ ’ਚ ਤੁਲੇ ਹੋਏ ਸਨ ਅਤੇ ਬਾਦਲਾਂ ਨਾਲ ਰਲੇ ਹੋਏ ਸਨ। ਇਹ ਸ਼ਬਦ ਪੰਜਾਬ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਲਾਗਲੇ ਪਿੰਡ ਭੈਣੀ ਰਾਈਆਂ ਵਿਖੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਹੇ।
ਇਹ ਵੀ ਪੜ੍ਹੋ - ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ
ਪਰਗਟ ਸਿੰਘ ਨੇ ਕਿਹਾ ਕਿ ਇਹ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਪੰਜਾਬ ਕਾਂਗਰਸ ਦੀ ਗੱਦੀ ਤੋਂ ਛੇਤੀ ਹੀ ਪਾਸੇ ਹੋ ਗਏ, ਨਹੀਂ ਤਾਂ ਰਹਿੰਦੀ ਕਾਂਗਰਸ ਦਾ ਵੀ ਬੇੜਾ ਗਰਕ ਕਰ ਦੇਣਾ ਸੀ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਨਾਲ ਰਲ ਕੇ ਪਾਰਟੀ ਬਣਾਉਣ ਦੀਆਂ ਗੱਲਾਂ ਕਰਨ ਵਾਲੇ ਕੈਪਟਨ ਨੂੰ ਪੰਜਾਬ ਦੀ ਜਨਤਾ ਕਿਸੇ ਕੀਮਤ ’ਤੇ ਮੂੰਹ ਨਹੀਂ ਲਗਾਵੇਗੀ।
ਉਨ੍ਹਾਂ ਕਿਹਾ ਕਿ ਜਿਹੜਾ ਸਾਢੇ ਚਾਰ ਸਾਲ 80 ਵਿਧਾਇਕਾਂ ਨਾਲ ਪੰਜਾਬ ਦਾ ਕੱਖ ਨਹੀਂ ਸਵਾਰ ਸਕਿਆ, ਹੁਣ ਬੁੱਢੇ ਵੇਲੇ ਉਸ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ। ਪਰਗਟ ਸਿੰਘ ਤੋਂ ਸਿੱਧੂ ਤੋਂ ਗੈਰ-ਹਾਜ਼ਰੀ ਅਤੇ ਚੁੱਪ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਸਿੱਧੂ ਸਾਡੇ ਨਾਲ ਹਨ। ਜਲਦੀ ਹੀ ਜਥੇਬੰਦੀ ਦਾ ਕੰਮ ਸੰਭਾਲ ਕੇ ਪੰਜਾਬ ’ਚ ਫੇਰੀ ਦੇਣਗੇ ਅਤੇ ਸਰਕਾਰ ਨੂੰ ਸਹਿਯੋਗ ਕਰਨਗੇ। ਅੱਜ ਉਹ ਸਾਬਕਾ ਵਿਧਾਇਕ ਭੈਣੀ ਦੇ ਨਿਵਾਸ ’ਤੇ ਪੰਚਾਂ-ਸਰਪੰਚਾਂ ਤੇ ਕਾਂਗਰਸੀ ਆਗੂਆਂ ਨੂੰ ਮਿਲੇ।
ਇਹ ਵੀ ਪੜ੍ਹੋ - ਨਿਹੰਗਾਂ ਨਾਲ ਹੋਏ ਟਕਰਾਅ ਤੋਂ ਬਾਅਦ ਦੇਖੋ ਕੀ ਬੋਲੇ ਗੁਰਸਿਮਰਨ ਮੰਡ (ਵੀਡੀਓ)
ਇਸ ਮੌਕੇ ਉਨ੍ਹਾਂ ਨਾਲ ਮੇਜਰ ਸਿੰਘ ਭੈਣੀ ਉਪ ਚੇਅਰਮੈਨ, ਗੁਰਦੀਪ ਸਿੰਘ ਭੈਣੀ ਸਾਬਕਾ ਵਿਧਾਇਕ, ਸੁਖਦੇਵ ਸਿੰਘ ਐੱਨ. ਆਰ. ਆਈ., ਮਹਿੰਦਰਪਾਲ ਸਿੰਘ ਲਾਲੀ, ਪਵਨ ਸਿਡਾਨਾ, ਬੀਬੀ ਤਰਸੇਮ ਕੌਰ ਮਾਨ ਅਤੇ ਪਿੰਡਾਂ ਦੇ ਪੰਚ-ਸਰਪੰਚ ਅਤੇ ਹੋਰ ਆਗੂ ਸ਼ਾਮਲ ਸਨ।
ਪਤੀ ਦੇ ਮਾਸੀ ਦੇ ਪੁੱਤ ਵੱਲੋਂ ਵਿਆਹੁਤਾ ਨਾਲ ਬਲਾਤਕਾਰ, ਮਾਮਲਾ ਦਰਜ
NEXT STORY