ਚੰਡੀਗੜ੍ਹ(ਅਸ਼ਵਨੀ)- ਪੰਜਾਬ ਕਾਂਗਰਸ ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖੀ ਟਿੱਪਣੀ ਕੀਤੀ ਹੈ। ਪੰਜਾਬ ਕਾਂਗਰਸ ਭਵਨ ਵਿਚ ‘ਆਵਾਜ਼ ਪੰਜਾਬ ਦੀ’ ਮੈਨੀਫੈਸਟੋ ਮੁਹਿੰਮ ਦਾ ਆਗਾਜ਼ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਸਾਢੇ 4 ਸਾਲ ਤੱਕ ਹਿੱਲ ਨਹੀਂ ਰਹੇ ਸਨ, ਉਹ ਹੁਣ ਸੌਂ ਨਹੀਂ ਰਹੇ ਹਨ। ਜੋ ਮਿਲਦੇ ਨਹੀਂ ਸਨ, ਅੱਜ ਮਿਲਣ ਤੋਂ ਹਟ ਨਹੀਂ ਰਹੇ ਹਨ। ਚੰਨੀ ਸਰਕਾਰ ਨੇ ਜੋ ਵਾਅਦੇ ਸਾਢੇ 4 ਸਾਲ ਵਿਚ ਪੂਰੇ ਨਹੀਂ ਹੋਏ, ਉਹ 45 ਦਿਨਾਂ ਵਿਚ ਪੂਰੇ ਕਰ ਦਿੱਤੇ। ਮੁੱਖ ਮੰਤਰੀ ਚੰਗੇ ਕੰਮ ਕਰ ਰਹੇ ਹਨ। ਜੇਕਰ ਇਹ ਸਾਲ ਭਰ ਪਹਿਲਾਂ ਹੋ ਜਾਂਦਾ ਤਾਂ ਕਾਫ਼ੀ ਸਮਾਂ ਮਿਲ ਜਾਂਦਾ। ਬਾਜਵਾ ਨੇ ਕੈਪਟਨ ਦਾ ਨਾਂ ਲਏ ਬਿਨਾਂ ਇਹ ਵੀ ਕਿਹਾ ਕਿ ਸਹੁੰ ਖਾਣ ਵਾਲਿਆਂ ਨੂੰ ਕੀਮਤ ਚੁਕਾਉਣੀ ਪਈ ਹੈ। ਉਹ ਇਸ ਹੱਕ ਵਿਚ ਕਦੇ ਨਹੀਂ ਹਨ ਕਿ ਧਾਰਮਿਕ ਸਹੁੰ ਖਾਧੀ ਜਾਵੇ। ਪਾਰਟੀ ਵਿਚ ਜ਼ੁਬਾਨ ਦੀ ਕੀਮਤ ਹੁੰਦੀ ਹੈ।
ਇਹ ਵੀ ਪੜ੍ਹੋ : ਦਿੱਲੀ ਕਿਸਾਨ ਮੋਰਚੇ ਦੀ ਯਾਦਗਾਰ ਵਜੋਂ ਬੈਰੀਕੇਡ ਹੀ ਚੁੱਕ ਲਿਆਏ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ
ਇਸ ਵਾਰ ਮੈਨੀਫੈਸਟੋ ਵਿਚ ਪੁਆਇੰਟਸ ਬੇਸ਼ੱਕ ਘੱਟ ਹੋਣਗੇ ਪਰ 100 ਫੀਸਦੀ ਪੂਰੇ ਹੋਣਗੇ
ਬਾਜਵਾ ਨੇ ਕਿਹਾ ਕਿ ਇਸ ਵਾਰ ਪੰਜਾਬ ਕਾਂਗਰਸ ਦੇ ਮੈਨੀਫੈਸਟੋ ਵਿਚ ਬੇਸ਼ੱਕ ਪੁਆਇੰਟਸ ਘੱਟ ਹੋਣਗੇ ਪਰ ਅਜਿਹੇ ਪੁਆਇੰਟਸ ਹੋਣਗੇ, ਜਿਨ੍ਹਾਂ ਨੂੰ 100 ਫੀਸਦੀ ਪੂਰਾ ਕੀਤਾ ਜਾ ਸਕੇਗਾ। ਜੋ ਕਿਹਾ ਜਾਵੇਗਾ, ਉਸਨੂੰ ਪੂਰਾ ਕੀਤਾ ਜਾਵੇਗਾ। ਮੈਨੀਫੈਸਟੋ ਦਾ ਡਰਾਫਟ ਅਗਲੇ 15 ਦਿਨ ਵਿਚ ਤਿਆਰ ਹੋਵੇਗਾ। ਬਾਜਵਾ ਨੇ ਟਿੱਪਣੀ ਕਰਦੇ ਹੋਏ ਇਹ ਵੀ ਕਿਹਾ ਕਿ ਪਿਛਲੀ ਵਾਰ ਪੰਜਾਬ ਕਾਂਗਰਸ ਦਾ ਮੈਨੀਫੈਸਟੋ ਪੀ ਕੇ ਤਿਆਰ ਕੀਤਾ ਗਿਆ ਸੀ ਅਤੇ ਇਸ ਵਾਰ ਬਿਨਾਂ ਪੀ ਕੇ ਤਿਆਰ ਕੀਤਾ ਜਾਵੇਗਾ। ਪੰਜਾਬ ਵਿਚ ਪੀ ਕੇ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਨਹੀਂ ਹੈ। ਮੈਨੀਫੈਸਟੋ ਵਿਚ ਪਾਰਟੀ ਦੀ ਸੋਚ ਦੀ ਤਸਵੀਰ ਝਲਕਦੀ ਵਿਖਾਈ ਦੇਵੇਗੀ। ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਮੈਨੀਫੈਸਟੋ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸੁਝਾਅ ਵੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਕੈਬਨਿਟ ਮੀਟਿੰਗ ਮਗਰੋਂ CM ਚੰਨੀ ਦਾ ਵੱਡਾ ਐਲਾਨ, ਕਿਹਾ-ਗਰੀਬਾਂ ਲਈ ਬਣਾਵਾਂਗੇ 25000 ਘਰ
ਮੈਨੀਫੈਸਟੋ ਵਿਚ ਕਾਂਗਰਸ ਮਾਡਲ ਰਹੇਗਾ ਅਹਿਮ, ‘ਆਵਾਜ਼ ਪੰਜਾਬ ਦੀ’ ਮੁਹਿੰਮ ਤਹਿਤ ਲੋਕਾਂ ਤੋਂ ਮੰਗੇ ਜਾਣਗੇ ਸੁਝਾਅ
ਬਾਜਵਾ ਨੇ ਕਿਹਾ ਕਿ ਮੈਨੀਫੈਸਟੋ ਵਿਚ ਕਾਂਗਰਸ ਮਾਡਲ ਨੂੰ ਅਹਮਿਅਤ ਦਿੱਤੀ ਜਾਵੇਗੀ ਤਾਂ ਕਿ ਪੰਜਾਬ ਨੂੰ ਨੰਬਰ ਵਨ ਰਾਜ ਬਣਾਇਆ ਜਾ ਸਕੇ। ਇਸ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਿਚਾਰਧਾਰਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਦੀ ਵਿਚਾਰਧਾਰਾ ਨੂੰ ਜਗ੍ਹਾ ਦਿੱਤੀ ਜਾਵੇਗੀ। ਨਾਲ ਹੀ, ਸਮੁੱਚੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਨੇ ‘ਆਵਾਜ਼ ਪੰਜਾਬ ਦੀ’ ਨਾਂ ਨਾਲ ਕੰਪੈਨ ਲਾਂਚ ਕੀਤਾ, ਜਿਸ ਤਹਿਤ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਮੈਨੀਫੇਸਟੋ ਤਿਆਰ ਕਰਨ ਲਈ ਲੋਕਾਂ ਤੋਂ ਸੁਝਾਅ ਮੰਗੇ ਜਾਣਗੇ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਖਹਿਰਾ ਨੂੰ ਰਾਹਤ : ਰਿਮਾਂਡ ਨੂੰ ਲੈ ਕੇ ED ਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਖਾਰਿਜ
NEXT STORY