ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਕੈਬਨਿਟ ਦੇ ਨਾਰਾਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੇ ਹੋਏ ਨਜ਼ਰ ਆਏ। ਇਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਸਿੱਧੂ ਦੀ ਨਾਰਾਜ਼ਗੀ ਨੂੰ ਲੈ ਕੇ ਹੋਏ ਇਕ ਸਵਾਲ ਦਾ ਜਵਾਬ ਦਿੰਦਿਆ ਕੈਪਟਨ ਨੇ ਕਿਹਾ ਕੀ ਸਥਾਨਕ ਸਰਕਾਰਾਂ ਵਿਭਾਗ ਦਾ ਮੰਤਰੀ ਰਹਿੰਦਿਆਂ ਹੋਇਆ ਵੀ ਸਿੱਧੂ ਕੋਲੋ ਸ਼ਹਿਰਾਂ ਦਾ ਵਿਕਾਸ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਹੋਇਆ ਹੀ ਉਨ੍ਹਾਂ ਦਾ ਵਿਭਾਗ ਬਦਲਿਆ ਗਿਆ ਸੀ ਅਤੇ ਉਨ੍ਹਾਂ ਵਲੋਂ ਸਿੱਧੂ ਲਈ ਪਾਵਰ ਵਿਭਾਗ ਰੱਖਿਆ ਗਿਆ ਹੈ ਉਨ੍ਹਾਂ ਆਸ ਜਤਾਈ ਕੀ ਨਵਜੋਤ ਸਿੰਘ ਸਿੱਧੂ ਜਲਦ ਹੀ ਆਪਣੇ ਵਿਭਾਗ ਦਾ ਕੰਮ ਕਾਰ ਵੇਖਣਗੇ। ਸਿੱਧੂ ਦੀ ਨਾਰਾਜ਼ਗੀ 'ਤੇ ਉਨ੍ਹਾਂ ਕਿਹਾ ਕੀ ਵਿਭਾਗ ਖੋਹਣ 'ਤੇ ਸਿੱਧੂ ਨੂੰ ਮੁੱਖ ਮੰਤਰੀ ਪ੍ਰਤੀ ਔਖਾ ਹੋਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਰਕਾਰਾਂ 'ਚ ਅਜਿਹਾ ਚੱਲਦਾ ਰਹਿੰਦਾ ਹੈ।
ਵਿਜੀਲੈਂਸ ਵਲੋ ਰਿਸ਼ਵਤ ਦੇ ਦੋ ਵੱਖ-ਵੱਖ ਕੇਸਾਂ 'ਚ ASI ਤੇ ਕਲਰਕ ਰੰਗੇ ਹੱਥੀਂ ਕਾਬੂ
NEXT STORY