ਜਲੰਧਰ,(ਧਵਨ)–ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਪੰਜਾਬ ਪੁਲਸ ਦੀ ਪਿੱਠ ਤਾਰੀਫ ਕਰਦਿਆਂ ਕਿਹਾ ਕਿ ਪਿਛਲੇ 30 ਮਹੀਨਿਆਂ 'ਚ ਭਾਰੀ ਮਿਹਨਤ ਨਾਲ ਸੂਬਾਈ ਪੁਲਸ ਨੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਇਸ ਅਧੀਨ 31 ਅੱਤਵਾਦੀ ਗਿਰੋਹਾਂ ਦਾ ਸਫਾਇਆ ਕਰ ਕੇ ਉਸ ਦੇ 151 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾਈ ਪੁਲਸ ਨੇ ਇਨ੍ਹਾਂ ਅੱਤਵਾਦੀਆਂ ਅਤੇ ਹੋਰਨਾਂ ਅਪਰਾਧੀਆਂ ਕੋਲੋਂ 1 ਹਜ਼ਾਰ ਗੈਰ-ਕਾਨੂੰਨੀ ਹਥਿਆਰ ਜ਼ਬਤ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹੀ ਨਹੀਂ, ਸੂਬਾਈ ਪੁਲਸ ਨੇ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਏ ਸ਼੍ਰੇਣੀ ਦੇ 13 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਵੱਖ-ਵੱਖ ਅਪਰਾਧਿਕ ਗਿਰੋਹਾਂ ਦੇ 1931 ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਕੈਪਟਨ ਨੇ ਕਿਹਾ ਕਿ ਸਾਡੀ ਸੁਰੱਖਿਆ ਲਈ ਪੰਜਾਬ ਪੁਲਸ ਭਾਰੀ ਮਿਹਨਤ ਕਰ ਰਹੀ ਹੈ ਤਾਂ ਜੋ ਅਸੀਂ ਸਭ ਸੁਰੱਖਿਅਤ ਜ਼ਿੰਦਗੀ ਜੀਅ ਸਕੀਏ। ਇਸ ਲਈ ਪੁਲਸ ਦੀ ਸਖਤ ਮਿਹਨਤ ਨੂੰ ਸਲਾਮ ਕਰਨਾ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਇਹ ਗੱਲ ਦੋਹਰਾਈ ਕਿ ਸੂਬੇ 'ਚ ਅਮਨ ਸ਼ਾਂਤੀ ਨੂੰ ਕਿਸੇ ਵੀ ਕੀਮਤ 'ਤੇ ਭੰਗ ਨਹੀਂ ਹੋਣ ਦਿੱਤਾ ਜਾਵੇਗਾ।
PRTC ਦੀਆਂ ਬੱਸਾਂ 'ਚ VTS/PIS ਸਿਸਟਮ ਲਾਉਣ ਨੂੰ ਮਨਜ਼ੂਰੀ
NEXT STORY