ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਤੇ ਖਾਲਿਸਤਾਨ ਕੱਟੜ ਸਮਰਥਕ ਗੁਰਪਤਵੰਤ ਪੰਨੂ ਨੂੰ ਅੱਜ ਸਖ਼ਤ ਚੇਤਾਵਨੀ ਦਿੱਤੀ। ਸੋਸ਼ਲ ਮੀਡੀਆ 'ਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਨੇ ਸਖ਼ਤ ਲਹਿਜੇ 'ਚ ਸਾਫ ਕੀਤਾ ਕਿ ਪੰਜਾਬ ਦੀ ਆਬੋ ਹਵਾ ਵਿਗਾੜਨ ਵਾਲੇ ਨੂੰ ਕਿਸੇ ਵੀ ਸੂਰਤ 'ਚ ਬਖਸ਼ਿਆ ਨਹੀਂ ਜਾਵੇਗਾ।
ਕੈਪਟਨ ਨੇ ਪੰਨੂ 'ਤੇ ਵਰਦਿਆਂ ਕਿਹਾ ਕਿ ਪੰਨੂ ਪੰਜਾਬ ਦਾ ਮਾਹੌਲ ਵਿਗਾੜ ਰਿਹਾ ਹੈ, ਜਿਸ ਕਾਰਨ ਭਾਰਤ ਆਉਣ 'ਤੇ ਇਸ 'ਤੇ ਪਾਬੰਦੀ ਲਗਾਈ ਹੋਈ ਹੈ।
ਕੈਪਟਨ ਦਾ ਕਹਿਣਾ ਹੈ ਕਿ ਅਜਿਹੇ ਸ਼ਰਾਰਤੀ ਅਨਸਰ ਭੋਲੇ-ਭਾਲੇ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਕੈਨੇਡਾ ਦੇ ਪੀ. ਐਮ. ਟਰੂਡੋ ਪੰਜਾਬ ਆਏ ਤਾਂ ਮੈਂ ਉਨ੍ਹਾਂ ਨੂੰ ਅਜਿਹੇ ਸ਼ਰਾਰਤੀਆਂ ਦੀ ਇਕ ਲਿਸਟ ਦਿੱਤੀ, ਜੋ ਵਿਦੇਸ਼ 'ਚ ਰਹਿ ਕੇ ਪੰਜਾਬ ਦੀ ਆਬੋ ਹਵਾ ਖਰਾਬ ਕਰਦੇ ਹਨ। ਕੈਪਟਨ ਨੇ ਪੰਨੂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਉਸ 'ਚ ਹਿੰਮਤ ਹੈ ਤਾਂ ਉਹ ਪੰਜਾਬ 'ਚ ਦਾਖਲ ਹੋ ਕੇ ਦਿਖਾਵੇ, ਮੈਂ ਉਸ ਨੂੰ ਸਿੱਧਾ ਕਰ ਦੇਵਾਂਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜੇਕਰ ਕੋਈ ਵੀ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ, ਚਾਹੇ ਉਹ ਸ਼ਰਾਰਤੀ ਅਨਸਰ ਹੋਣ ਜਾਂ ਪਾਕਿਸਤਾਨ ਹੋਵੇ, ਇਨ੍ਹਾਂ ਸਭ ਨੂੰ ਸਬਕ ਸਿਖਾਇਆ ਜਾਵੇਗਾ।
ਕੈਪਟਨ ਨੇ ਦਿੱਤਾ ਰਾਹਤ ਦਾ ਇਸ਼ਾਰਾ, ਕੇਂਦਰ ਦੇ ਫੈਸਲੇ ਦੀ ਉਡੀਕ 'ਚ ਪੰਜਾਬ ਸਰਕਾਰ
NEXT STORY