ਬਨੂੜ (ਗੁਰਪਾਲ) : ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ 'ਤੇ ਇਕ ਤੇਜ਼ ਰਫਤਾਰ ਕਾਰ ਖਦਾਨਾਂ ਵਿਚ ਉਤਰ ਗਈ ਅਤੇ ਪੁਲੀ ਨਾਲ ਟਕਰਾ ਕੇ ਕਾਰ ਚਕਨਾਚੂਰ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰ ਪਤੀ, ਪਤਨੀ ਅਤੇ ਇੱਕ ਬੱਚਾ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਕਾਰ 'ਚ ਸਵਾਰ ਪਤੀ, ਪਤਨੀ ਅਤੇ ਇਕ ਛੋਟਾ ਬੱਚਾ ਰਾਜਪੁਰਾ ਤੋਂ ਜ਼ੀਰਕਪੁਰ ਜਾ ਰਹੇ ਸਨ। ਇਸ ਦੌਰਾਨ ਜਦੋਂ ਇਹ ਕਾਰ ਕੌਮੀ ਮਾਰਗ 'ਤੇ ਸਥਿਤ ਪਿੰਡ ਜੰਗਪੁਰਾ ਦੇ ਨੇੜੇ ਪਹੁੰਚੀ ਤਾਂ ਕਾਰ ਅਚਾਨਕ ਖੇਤਾਂ ਵਿਚ ਉਤਰ ਗਈ ਤੇ ਪੁਲੀ ਨਾਲ ਟਕਰਾ ਗਈ।
ਇਸ ਪੁਲੀ ਨਾਲ ਟਕਰਾਉਣ ਤੋਂ ਬਾਅਦ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਾਰ ਵਿਚ ਸਵਾਰ ਪਤੀ, ਪਤਨੀ ਅਤੇ ਬੱਚਾ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਨੇ ਕੱਢ ਕੇ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੌਕੇ 'ਤੇ ਖੜੇ ਰਾਹਗੀਰਾਂ ਨੇ ਦੱਸਿਆ ਕਿ ਕਾਰ ਤੇਜ਼ ਰਫਤਾਰ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਨਵਜੋਤ ਕੌਰ ਨੇ ਹਾਈਕਮਾਂਡ ਨਾਲ ਮੀਟਿੰਗ ਲਈ ਨਹੀਂ ਮੰਗਿਆ ਸਮਾਂ, ਦਿੱਲੀ ਜਾਣ ਦੀਆਂ ਅਟਕਲਾਂ ਬੇਬੁਨਿਆਦ
NEXT STORY