ਸਰਹਾਲੀ (ਬਲਦੇਵ) : ਸੰਘਣੀ ਧੁੰਦ ਕਾਰਨ ਠੱਠੀਆਂ ਮਹੰਤਾਂ ਨੇੜੇ ਦਰਗਾਪੁਰ ਚੌਂਕ ਜੱਲੇਵਾਲਾ ਮੌੜ ਨੇੜੇ ਨੈਸ਼ਨਲ ਹਾਈਵੇ 'ਤੇ ਗਲਤ ਸਾਈਡ ਤੋਂ ਆ ਰਹੀ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਪੱਤੀ ਖਾਸੇ ਕੀ ਸਰਹਾਲੀ ਜੋ ਆਪਣੇ ਮੋਟਰਸਾਈਕਲ 'ਤੇ ਤਰਨਤਾਰਨ ਨੂੰ ਜਾ ਰਿਹਾ ਸੀ ਕਿ ਠੱਠੀਆਂ ਮਹੰਤਾਂ ਵਿਖੇ ਗਲਤ ਸਾਈਡ ਤੋਂ ਆ ਰਹੀ ਜਿੰਨ ਕਾਰ ਐੱਲ.ਐਕਸ. ਡੀ.ਐੱਲ.2 ਸੀ.ਏ.ਏ. 4004 ਨਾਲ ਟਕਰਾਉਣ ਕਾਰਨ ਜ਼ਖ਼ਮੀ ਹੋ ਗਿਆ।
ਇਸ ਦੌਰਾਨ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸੁਖਦੇਵ ਸਿੰਘ ਦੀ ਹਸਪਤਾਲ ਵਿਖੇ ਮੌਤ ਹੋ ਗਈ। ਕਾਰ ਨੂੰ ਮਲਕੀਤ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਸਰਹਾਲੀ ਕਲਾਂ ਚਲਾ ਰਿਹਾ ਸੀ, ਜੋ ਕਿ ਮੌਕੇ ਤੋਂ ਫ਼ਰਾਰ ਹੋ ਗਿਆ। ਏ.ਐੱਸ.ਆਈ. ਸਰਵਣ ਕੁਮਾਰ ਵਲੋਂ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਸ਼ਹੀਦ ਸੁਖਵਿੰਦਰ ਦੀ ਘਰ ਪੁੱਜੀ ਲਾਸ਼, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
NEXT STORY