ਅਬੋਹਰ (ਸੁਨੀਲ) : ਅੱਜ ਸਵੇਰੇ ਸਥਾਨਕ ਆਲਮਗੜ੍ਹ ਚੌਂਕ ਵਿਖੇ 2 ਕਾਰਾਂ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿੱਚ ਦੋਹਾਂ ਕਾਰਾਂ ਵਿੱਚ ਸਵਾਰ ਵਿਅਕਤੀ ਵਾਲ-ਵਾਲ ਬਚ ਗਏ ਪਰ ਉਨ੍ਹਾਂ ਦੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀਗੰਗਾਨਗਰ ਦਾ ਰਹਿਣ ਵਾਲਾ ਤੇ ਐਕਸਾਈਜ਼ ਇੰਸਪੈਕਟਰ ਅੰਕੁਰ ਢੋਸੀ ਅੱਜ ਆਪਣੀ ਕਾਰ ਵਿੱਚ ਮਲੋਟ ਵੱਲ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ 22 ਜੀਜੀ ਚੁਨਾਵਡ ਦਾ ਰਹਿਣ ਵਾਲਾ ਤੇਜਿੰਦਰ ਸਿੰਘ ਵੀ ਆ ਰਿਹਾ ਸੀ, ਜਿਸ ਨੇ ਵੀ ਮਲੋਟ ਜਾਣਾ ਸੀ।
ਜਦੋਂ ਇਹ ਦੋਵੇਂ ਗੱਡੀਆਂ ਆਲਮਗੜ੍ਹ ਬਾਈਪਾਸ ’ਤੇ ਪੁੱਜੀਆਂ ਤਾਂ ਅੰਕੁਰ ਢੋਸੀ ਨੇ ਸੜਕ ’ਤੇ ਸਪੀਡ ਬ੍ਰੇਕਰ ਲੱਗਣ ਕਾਰਨ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਪਿੱਛੇ ਆ ਰਹੀ ਤੇਜਿੰਦਰ ਸਿੰਘ ਦੀ ਕਾਰ ਉਸ ਨਾਲ ਟਕਰਾ ਗਈ, ਜਿਸ ਕਾਰਨ ਕਾਰ ’ਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਸੂਚਨਾ ਮਿਲਣ ਦੇ ਬਾਅਦ ਐੱਸ. ਐੱਸ. ਐੱਫ. ਟੀਮ ਦੇ ਸਹਾਇਕ ਸਬ-ਇੰਸਪੈਕਟਰ ਸਤਨਾਮ ਸਿੰਘ ਤੁਰੰਤ ਆਪਣੀ ਟੀਮ ਦੇ ਪ੍ਰਵੀਨ ਅਤੇ ਵਿਕਰਮ ਸਮੇਤ ਮੌਕੇ ’ਤੇ ਪੁੱਜੇ ਅਤੇ ਕਾਰਾਂ ਨੂੰ ਸੜਕ ਦੇ ਵਿਚਕਾਰੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।
ਪੰਜਾਬ ਪੁਲਸ 'ਚ ਭਰਤੀ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ, CM ਮਾਨ ਨੇ ਕਰ 'ਤਾ ਵੱਡਾ ਐਲਾਨ (ਵੀਡੀਓ)
NEXT STORY