ਜਲੰਧਰ : ਜਲੰਧਰ-ਲੁਧਿਆਣਾ ਹਾਈਵੇਅ 'ਤੇ ਭਿਆਨਕ ਹਾਦਸੇ ਦੌਰਾਨ ਇਕ ਤੇਜ਼ ਰਫਤਾਰ ਸਵਿੱਫਟ ਡਿਜ਼ਾਇਰ ਕਾਰ ਡਿਵਾਈਡਰ 'ਤੇ ਚੜ੍ਹ ਕੇ ਕਈ ਵਾਰ ਪਲਟੇ ਖਾ ਗਈ। ਗੱਡੀ ਦੇ ਡਰਾਈਵਰ ਨੂੰ ਕੱਢਣ ਲਈ ਗੱਡੀ ਨੂੰ ਕਟਰ ਦੀ ਮਦਦ ਨਾਲ ਕੱਟਣਾ ਪਿਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ 'ਚ ਗੱਡੀ ਦੀ ਛੱਤ ਤੱਕ ਉੱਡ ਗਈ ਅਤੇ ਦਰਵਾਜ਼ੇ ਵੀ ਟੁੱਟ ਗਏ। ਪੁਲਸ ਮੁਤਾਬਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਦੀ ਗੱਡੀ 'ਚੋਂ ਸ਼ਰਾਬ ਦੀਆਂ ਪੇਟੀਆਂ ਵੀ ਮਿਲੀਆਂ ਹਨ, ਜੋ ਕਿ ਹਾਦਸੇ ਤੋਂ ਬਾਅਦ ਸੜਕ 'ਤੇ ਖਿੱਲਰ ਗਈਆਂ ਸਨ।
ਜਗਰਾਓਂ ਦੇ ਗੁਰਦੁਆਰਾ ਸਾਹਿਬ 'ਚ ਖੂਨੀ ਖੇਡ, ਦੋ ਸਕੇ ਭਰਾਵਾਂ ਦਾ ਕਤਲ (ਤਸਵੀਰਾਂ)
NEXT STORY