ਚੰਡੀਗੜ੍ਹ (ਸੁਸ਼ੀਲ) - ਸੈਕਟਰ-21 ਸਥਿਤ ਬਾਬਾ ਡੇਅਰੀ 'ਚ ਦੋਸਤ ਦਾ ਜਨਮ ਦਿਨ ਮਨਾ ਕੇ ਸੈਕਟਰ-7 ਨੂੰ ਜਾ ਰਹੇ ਹੈਂਡਬਾਲ ਦੇ 6 ਖਿਡਾਰੀਆਂ ਦੀ ਗੱਡੀ ਮੰਗਲਵਾਰ ਦੇਰ ਰਾਤ ਸੈਕਟਰ-19/27 ਨੂੰ ਵੰਡਦੀ ਸੜਕ 'ਤੇ ਦਰੱਖਤ ਨਾਲ ਜਾ ਟਕਰਾਈ। ਗੱਡੀ ਦੀ ਸਪੀਡ ਜ਼ਿਆਦਾ ਹੋਣ ਕਾਰਨ ਦਰੱਖਤ ਟੁੱਟ ਕੇ ਦੂਰ ਜਾ ਡਿੱਗਾ ਤੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਪੁਲਸ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਾਰ ਨੂੰ ਕੱਟ ਕੇ ਖਿਡਾਰੀਆਂ ਨੂੰ ਬਾਹਰ ਕੱਢ ਕੇ ਸੈਕਟਰ-16 ਜਨਰਲ ਦੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਸੁਰਿੰਦਰ ਕੁਮਾਰ ਤੇ ਰਾਜਨ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਬ੍ਰਿਜੇਸ਼ ਆਈ. ਸੀ. ਯੂ. 'ਚ, ਸਾਹਿਲ ਤੇ ਮੇਜਰ ਟਰੌਮਾ ਸੈਂਟਰ 'ਚ ਤੇ ਸੈਕਟਰ-7 ਵਾਸੀ ਅਮਨ ਸੈਕਟਰ-16 ਜਨਰਲ ਹਸਪਤਾਲ 'ਚ ਇਲਾਜ ਅਧੀਨ ਹਨ। ਪੁਲਸ ਨੇ ਦੱਸਿਆ ਕਿ ਹਾਦਸੇ ਸਮੇਂ ਗੱਡੀ ਦੀ ਸਪੀਡ 120 ਦੀ ਸੀ। ਸਾਰੇ ਨੌਜਵਾਨ ਖਾਲਸਾ ਕਾਲਜ ਦੇ ਵਿਦਿਆਰਥੀ ਹਨ। ਸੈਕਟਰ-19 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਰਜ਼ੇ ਤੋਂ ਪ੍ਰੇਸ਼ਾਨ ਹੋਮ ਗਾਰਡ ਜਵਾਨ ਨੇ ਕੀਤੀ ਖੁਦਕੁਸ਼ੀ
NEXT STORY