ਗੁਰਦਾਸਪੁਰ (ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਫਤਿਹਗੜ ਚੂੜੀਆ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਫਿਲਮੀ ਸਟਾਈਲ ’ਚ ਇਕ ਕਾਰ ਸਵਾਰ ਵੱਲੋਂ ਨਾਕਾ ਤੋੜ ਕੇ ਕਾਰ ਭਜਾਈ ਗਈ। ਫਤਿਹਗੜ ਚੂੜੀਆ ਦੇ ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ ਨੇ ਆਪਣੀ ਪੁਲਸ ਪਾਰਟੀ ਨਾਲ ਮਿਲ ਕੇ ਬੜੀ ਜੱਦੋ-ਜ਼ਹਿਦ ਤੋਂ ਬਾਅਦ ਇਕ ਨੌਜਵਾਨ ਨੂੰ ਵਿਦੇਸ਼ੀ ਹਥਿਆਰ ਸਮੇਤ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ।
ਇਹ ਵੀ ਪੜ੍ਹੋ- ਪੰਜਾਬ 'ਚ IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਵੇਖੇ LIST
ਇਸ ਸਬੰਧੀ ਫਤਿਹਗੜ ਚੂੜੀਆ ਵਿਖੇ ਡੀ. ਐੱਸ. ਪੀ. ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਵੱਲੋਂ ਪਿੰਡ ਛਿੱਛਰੇਵਾਲ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਤਾਂ ਵਰਨਾ ਕਾਰ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵੱਲੋਂ ਪੁਲਸ ਦਾ ਨਾਕਾ ਤੋੜ ਕੇ ਕਾਰ ਭਜਾ ਲਈ। ਇਸ ਦੌਰਾਨ ਪੁਲਸ ਨੇ ਤੁਰੰਤ ਕਾਰ ਦਾ ਪਿੱਛਾ ਕੀਤਾ ਅਤੇ ਤੇਜ਼ ਰਫਤਾਰ ਕਾਰ ਪਿੰਡ ਕੋਟ ਮੌਲਵੀ ਨਜ਼ਦੀਕ ਸੜਕ ਦੇ ਹੇਠਾਂ ਟੋਇਆਂ 'ਚ ਜਾ ਡਿੱਗੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 61 DSPs ਦੇ ਕੀਤੇ ਤਬਾਦਲੇ
ਇਸ ਤੋਂ ਬਾਅਦ ਮੁਲਜ਼ਮ ਨੇ ਕਾਰ ਵਿਚੋਂ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਮੁਲਾਜ਼ਮਾਂ ਉਸ ਦਾ ਪਿੱਛਾ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ। ਜਿਸ ਕੋਲੋਂ ਆਧੁਨਿਕ ਤਰੀਕੇ ਦਾ ਵਿਦੇਸ਼ੀ ਪਿਸਤੌਲ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਕੁਲਵਿੰਦਰ ਰੋਸ਼ੀ ਵਾਸੀ ਪਿੰਡ ਬੱਦੋਵਾਲ ਖੁਰਦ ਵਜੋਂ ਹੋਈ ਹੈ, ਜਿਸ ਵਿਰੁੱਧ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਫਤਿਹਗੜ ਚੂੜੀਆਂ ਦੇ ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਪੁਲਸ ਨਾਲ ਝੜਪ, ਅੱਗ ਲੱਗਣ ਨਾਲ ਝੁਲਸਿਆ SHO
ਸ਼ਮਸ਼ਾਨ ਘਾਟ 'ਚ ਅਸਥੀਆਂ ਚੁਗਣ ਗਏ ਪਰਿਵਾਰ ਦੇ ਉਡੇ ਹੋਸ਼, ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ
NEXT STORY