ਮੁੱਲਾਂਪੁਰ ਦਾਖਾ,(ਕਾਲੀਆ)- ਪੰਜਾਬ ’ਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਕਾਰਨ ਨਸ਼ਿਆਂ ਦੀ ਪੂਰਤੀ ਲਈ ਨਸ਼ੇਡ਼ੀਆਂ ਵਲੋਂ ਲੁੱਟਾਂ-ਖੋਹਾਂ ਕਰਨ ਦਾ ਗੋਰਖ-ਧੰਦਾ ਬਡ਼ੇ ਜ਼ੋਰਾਂ ਨਾਲ ਚਲਾਇਆ ਹੋਇਆ ਹੈ, ਜਿਸ ਕਾਰਨ ਆਮ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਚਰਨਜੀਤ ਕੌਰ ਪਤਨੀ ਜੋਧ ਸਿੰਘ ਵਾਸੀ ਪਿੰਡ ਮੁੱਲਾਂਪੁਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰੋਂ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਮੱਥਾ ਟੇਕਣ ਗਈ ਸੀ। ਤਡ਼ਕਸਾਰ 5.30 ਵਜੇ ਦੇ ਕਰੀਬ ਇਕ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਵਿਚ 4 ਵਿਅਕਤੀ ਸਵਾਰ ਸਨ, ਜੋ ਮੁੱਲਾਂਪੁਰ ਪਿੰਡ ਵਲੋਂ ਆਏ ਅਤੇ ਪਿੰਡ ਦੀ ਜੂਹ ਵਿਚ ਲਿੰਕ ਰੋਡ ਮੁੱਲਾਂਪੁਰ ਉਪਰ ਕਾਰ ਰੋਕ ਲਈ, ਜਿਸ ਵਿਚੋਂ ਇਕ ਨੌਜਵਾਨ ਲੁਟੇਰਾ ਬਾਹਰ ਨਿਕਲਿਆ ਅਤੇ ਬੇਖੌਫ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਉਤਾਰ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਇਸ ਸਬੰਧੀ ਪੀਡ਼ਤ ਅੌਰਤ ਚਰਨਜੀਤ ਕੌਰ ਨੇ ਥਾਣਾ ਦਾਖਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਸਰਕਾਰ ਬਦਲੀ ਪਰ ਮਾਫੀਆ ਜਿਉਂ ਦਾ ਤਿਉਂ : ਭਗਵੰਤ ਮਾਨ
NEXT STORY