ਨਾਭਾ (ਰਾਹੁਲ ਖੁਰਾਣਾ) : ਪੰਜਾਬ 'ਚ ਹਰ ਰੋਜ਼ ਸੜਕ ਹਾਦਸਿਆਂ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ। ਇਕ ਵਿਅਕਤੀ ਦੀ ਲਾਪ੍ਰਵਾਹੀ ਕਾਰਨ ਇਸ ਦਾ ਖਮਿਆਜ਼ਾ ਆਮ ਵਿਅਕਤੀਆਂ ਨੂੰ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਦੀ ਘਟਨਾ ਨਾਭਾ ਵਿਖੇ ਵਾਪਰੀ, ਜਿੱਥੇ ਕਾਲਜ ਗਰਾਊਂਡ ਨੇੜੇ ਟਰੈਕਟਰ ਚਾਲਕ ਨੇ ਮਾਰੂਤੀ ਕਾਰ ਚਾਲਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮਾਰੂਤੀ ਕਾਰ ਦਾ ਅਗਲਾ ਸ਼ੀਸ਼ਾ ਬਿਲਕੁਲ ਚਕਨਾਚੂਰ ਹੋ ਗਿਆ ਅਤੇ ਕਾਰ ਚਾਲਕ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਇਹ ਵੀ ਪੜ੍ਹੋ : ਭਾਜਪਾ ਨਾਲ ਗਠਜੋੜ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਬਿਆਨ, ਬਸਪਾ ਬਾਰੇ ਵੀ ਕਹੀ ਇਹ ਗੱਲ
ਗਨੀਮਤ ਇਹ ਰਹੀ ਕਿ ਕਾਰ 'ਚ ਚਾਲਕ ਦੇ 2 ਛੋਟੇ-ਛੋਟੇ ਬੱਚੇ ਵੀ ਸਨ, ਜੋ ਵਾਲ-ਵਾਲ ਬਚ ਗਏ। ਹਾਦਸੇ 'ਚ ਮਾਰੂਤੀ ਕਾਰ ਚਾਲਕ ਦੀ ਪਤਨੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਕਾਫੀ ਸਮਾਂ ਉਹ ਤੜਫਦੀ ਰਹੀ ਅਤੇ ਲੋਕ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ਉੱਥੋਂ ਦੀ ਲੰਘ ਰਹੇ ਇਕ ਨੌਜਵਾਨ ਨੇ ਸਾਰੇ ਪਰਿਵਾਰ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ। ਕਾਰ ਚਾਲਕ ਦੀ ਪਤਨੀ ਦੇ ਸਿਰ 'ਚ ਕਰੀਬ 15 ਟਾਂਕੇ ਲੱਗੇ, ਜੇਕਰ ਖੂਨ ਹੋਰ ਵਹਿ ਜਾਂਦਾ ਤਾਂ ਔਰਤ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ ਪਰ ਨੌਜਵਾਨ ਦੀ ਬਹਾਦਰੀ ਦੇ ਚੱਲਦੇ ਔਰਤ ਹੁਣ ਸਹੀ-ਸਲਾਮਤ ਹੈ। ਟਰੈਕਟਰ ਚਾਲਕ ਨੇ ਮੰਨਿਆ ਕਿ ਟਰੈਕਟਰ ਮੇਰੇ ਤੋਂ ਕਾਰ 'ਚ ਲੱਗਾ ਹੈ।
ਇਹ ਵੀ ਪੜ੍ਹੋ : ਤਰੁਣ ਚੁੱਘ ਨੇ '84 ਦੰਗਿਆਂ ਦੇ ਕੇਸ 'ਚ ਟਾਈਟਲਰ ਵਿਰੁੱਧ CBI ਦੀ ਚਾਰਜਸ਼ੀਟ ਦਾ ਕੀਤਾ ਸਵਾਗਤ
ਇਸ ਮੌਕੇ ਮਦਦ ਕਰਨ ਵਾਲੇ ਨੌਜਵਾਨ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਕਾਰ ਚਾਲਕ ਦਾ ਪਰਿਵਾਰ ਬੁਰੀ ਤਰ੍ਹਾਂ ਜ਼ਖ਼ਮੀ ਸੀ ਅਤੇ ਲੋਕ ਤਮਾਸ਼ਬੀਨ ਬਣ ਕੇ ਵੇਖ ਰਹੇ ਸਨ। ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕੀ ਸੀ। ਉਸ ਦੇ ਸਿਰ 'ਚੋਂ ਖੂਨ ਵਹਿ ਰਿਹਾ ਸੀ ਤੇ ਮੈਂ ਇਨ੍ਹਾਂ ਨੂੰ ਆਪਣੀ ਕਾਰ ਵਿੱਚ ਸਰਕਾਰੀ ਹਸਪਤਾਲ ਮੁੱਢਲੀ ਸਹਾਇਤਾ ਲਈ ਲਿਆਂਦਾ। ਔਰਤ ਦੇ ਕਰੀਬ 15 ਟਾਂਕੇ ਲੱਗੇ ਹਨ। ਬੱਚੇ ਵੀ ਬਚ ਗਏ ਹਨ ਤੇ ਔਰਤ ਦਾ ਪਤੀ ਵੀ ਠੀਕ ਹੈ ਪਰ ਲੋਕਾਂ ਨੂੰ ਇਸ ਤਰ੍ਹਾਂ ਦੇ ਸੜਕ ਹਾਦਸਿਆਂ ਵਿੱਚ ਇਨਸਾਨੀਅਤ ਦੇ ਤੌਰ 'ਤੇ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਸਮੇਂ ਉਹ ਆਪ ਵੀ ਇਸ ਤਰ੍ਹਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਪੀਕਰ ਸੰਧਵਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਦਰਸਾਈ ਜੀਵਨ-ਜਾਚ ਅਪਨਾਉਣ ਦਾ ਸੱਦਾ
NEXT STORY