ਬੁੱਲ੍ਹੋਵਾਲ, (ਜਸਵਿੰਦਰਜੀਤ)- ਪੁਲਸ ਥਾਣਾ ਬੁੱਲ੍ਹੋਵਾਲ ਨੇ ਚੋਰੀ ਦੇ ਸਬੰਧ ਵਿਚ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਗੁਰਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸੀਕਰੀ ਨੇ ਦੱਸਿਆ ਕਿ 13 ਤੇ 14 ਜੁਲਾਈ ਦੀ ਦਰਮਿਆਨੀ ਰਾਤ ਉਹ ਤੇ ਉਸਦਾ ਪਰਿਵਾਰ ਖਾਣਾ ਖਾਣ ਤੋਂ ਬਾਅਦ ਕਰੀਬ 10 ਵਜੇ ਸੌਂ ਗਿਆ। ਜਦੋਂ ਸਵੇਰੇ ਕਰੀਬ 4 ਵਜੇ ਉਸ ਨੇ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੇ ਇਕ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ। ਜਦੋਂ ਪਿਛਲੇ ਪਾਸੇ ਜਾ ਕੇ ਦੇਖਿਆ ਤਾਂ ਕਮਰੇ ਦੀ ਗਰਿੱਲ ਪੁੱਟੀ ਹੋਈ ਸੀ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਤੇ ਕਮਰੇ ਵਿਚੋਂ ਸੋਨੇ ਦੇ ਗਹਿਣੇ 65,000 ਰੁਪਏ ਦੀ ਨਕਦੀ, 2 ਪੁਰਾਣੀਅਾਂ ਘਡ਼ੀਅਾਂ ਚੋਰੀ ਹੋ ਗਈਆਂ ਸਨ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿੰਡ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੋਂ ਮੈਨੂੰ ਪਤਾ ਲੱਗਾ ਕਿ ਮੇਰੇ ਘਰ ਵਿਚ ਚੋਰੀ ਰਵਿੰਦਰ ਸਿੰਘ ਵਾਸੀ ਪੰਡੋਰੀ ਥਾਣਾ ਟਾਂਡਾ, ਬਰਿੰਦਰ ਸਿੰਘ, ਰਮਨ ਵਾਸੀ ਪੰਡੋਰੀ ਥਾਣਾ ਟਾਂਡਾ, ਪ੍ਰਿੰਸ ਵਾਸੀ ਓਹਡ਼ਪੁਰ ਅਤੇ ਨਿੱਕਾ ਵਾਸੀ ਵੱਡੀ ਮਿਆਣੀ ਥਾਣਾ ਟਾਂਡਾ ਨੇ ਰਲ ਕੇ ਕੀਤੀ ਹੈ। ਇਸ ਸਬੰਧ ’ਚ ਪੁਲਸ ਨੇ ਉਕਤ ਵਿਅਕਤੀਅਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੇਸ਼ੀ ਲਈ ਲਿਜਾਣ ਵਾਲੇ ਹਵਾਲਾਤੀ ਤੋਂ ਹੱਥਕਡ਼ੀ ਖੋਲ੍ਹਣ ਵਾਲੀਆਂ 3 ਡੁਪਲੀਕੇਟ ਚਾਬੀਆਂ ਬਰਾਮਦ
NEXT STORY