ਪਥਨਮਥਿੱਟਾ (ਭਾਸ਼ਾ) - ਕੇਰਲ ਦੇ ਰਾਂਨੀ ’ਚ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਇਕ ਸਥਾਨਕ ਨੇਤਾ ਦੇ ਖ਼ਿਲਾਫ ਵਿਆਹ ਦਾ ਝੂਠਾ ਵਾਅਦਾ ਕਰ ਕੇ 2 ਸਾਲ ਤੋਂ ਵੱਧ ਸਮੇਂ ਤੱਕ ਇਕ ਔਰਤ ਨਾਲ ਜਿਨਸੀ ਸਬੰਧ ਰੱਖਣ ਦੇ ਦੋਸ਼ ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੁਲਜ਼ਮ ਵੱਲੋਂ ਵਿਆਹ ਦਾ ਵਾਅਦਾ ਤੋੜਨ ਤੋਂ ਬਾਅਦ 32 ਸਾਲਾ ਔਰਤ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਪੁਲਸ ਅਨੁਸਾਰ ਮੁਲਜ਼ਮ ਐਲਨ ਮੈਥਿਊ ਨੇ ਔਰਤ ਨਾਲ ਵਿਆਹ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਜੂਨ, 2024 ਤੋਂ ਕਈ ਵਾਰ ਆਪਣੀ ਕਾਰ ’ਚ, ਕੋਚੀ ਦੇ ਇਕ ਹੋਟਲ ’ਚ ਅਤੇ ਵਾਗਾਮੋਨ ਦੇ ਇਕ ਰਿਜ਼ੌਰਟ ’ਚ ਉਸ ਨਾਲ ਕਥਿਤ ਤੌਰ ’ਤੇ ਜਿਨਸੀ ਸਬੰਧ ਬਣਾਏ। ਅਧਿਕਾਰੀ ਨੇ ਦੱਸਿਆ ਕਿ ਔਰਤ ਗਰਭਵਤੀ ਹੋ ਗਈ ਅਤੇ ਜਦੋਂ ਉਸ ਨੂੰ ਪਤਾ ਚੱਲਿਆ ਕਿ ਮੁਲਜ਼ਮ ਉਸ ਨਾਲ ਵਿਆਹ ਨਹੀਂ ਕਰਨ ਵਾਲਾ ਹੈ, ਤਾਂ ਉਸ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
ਵੈਨਕੂਵਰ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਦਿੱਲੀ ਪਰਤਿਆ
NEXT STORY