ਜਲਾਲਾਬਾਦ(ਨਿਖੰਜ )-ਥਾਣਾ ਸਦਰ ਦੀ ਪੁਲਸ ਨੇ ਔਰਤ ਦੀ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ ਤਹਿਤ ਪਿੰਡ ਢਾਬ ਕੜਿਆਲ ਦੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਏ. ਐਸ. ਆਈ ਹਰਮੀਤ ਲਾਲ ਨੂੰ ਦਿੱਤੇ ਬਿਆਨਾਂ 'ਚ ਔਰਤ ਸੁਰਜੀਤ ਕੌਰ ਪਤਨੀ ਸ਼ਮਿੰਦਰ ਸਿੰਘ ਵਾਸੀ ਭੜੋਲੀ ਵਾਲਾ ਦਾਖਲੀ ਢਾਬ ਕੜਿਆਲ ਦੱਸਿਆ ਕਿ 29-06-2017 ਨੂੰ ਮੀਂਹ ਦਾ ਪਾਣੀ ਰੁਂਕਿਆ ਹੋਇਆ ਸੀ। ਪਿੰਡ ਦੇ ਵਿਅਕਤੀ ਪਰਮਜੀਤ ਸਿੰਘ ਪੁੱਤਰ ਕਰਨੈਲ ਸਿੰਘ, ਮਹਿੰਦਰ ਸਿੰਘ ਪਤਾਵਾ ਸਿੰਘ, ਮੋਹਨ ਸਿੰਘ ਪੁੱਤਰ ਮਹਿੰਦਰ ਸਿੰਘ, ਤਰਸੇਮ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਪ੍ਰੀਤਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਆਨ ਭੜੋਲੀ ਵਾਲਾ ਦਾਖਲੀ ਢਾਬ ਕੜਿਆਲ ਪਾਣੀ ਨੂੰ ਛੱਡਣਾ ਚਾਹੁੰਦੇ ਸਨ। ਮੀਂਹ ਦਾ ਪਾਣੀ ਉਸਦੇ ਘਰ ਵੱਲ ਨੂੰ ਆਉਂਦਾ ਸੀ, ਜਦੋਂ ਉਨ੍ਹਾਂ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਂਕਿਆ ਤਾਂ ਉਨ੍ਹਾਂ ਨੇ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਪੁਲਸ ਨੇ ਜ਼ਖਮੀ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ 5 ਵਿਅਕਤੀਆਂ ਦੇ ਖਿਲਾਫ ਥਾਣਾ ਸਦਰ ਜਲਾਲਾਬਾਦ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਾਦਰੀ ਦੇ ਘਰ ਪਹੁੰਚੇ ਖਹਿਰਾ ਨੇ ਦਿੱਤਾ ਵੱਡਾ ਬਿਆਨ, ਕਤਲ ਪਿੱਛੇ ਦੱਸਿਆ 'ਭਗਵਾ' ਕੁਨੈਕਸ਼ਨ
NEXT STORY