ਸੁਲਤਾਨਪੁਰ ਲੋਧੀ (ਧੀਰ, ਸੋਢੀ, ਜੋਸ਼ੀ, ਅਸ਼ਵਨੀ)- ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਾਰਤੀ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਮੰਗ ਨੂੰ ਵਿਦੇਸ਼ ਮੰਤਰਾਲੇ ਕੋਲ ਸੰਜੀਦਗੀ ਨਾਲ ਉਠਾਇਆ। ਉਨ੍ਹਾਂ ਨੇ ਪਾਰਲੀਮੈਂਟ ਦੇ ਚੱਲ ਰਹੇ ਸਰਦ ਰੁੱਤ ਦੇ ਸ਼ੈਸ਼ਨ ਦੌਰਾਨ ਵਿਦੇਸ਼ ਮੰਤਰਾਲੇ ਨੂੰ ਇਕ ਪੱਤਰ ਸੌਂਪਦਿਆ ਹੋਇਆ ਮੰਗ ਕੀਤੀ ਕਿ ਅਜੇ ਵੀ ਰੂਸ ਤੇ ਯੂਕ੍ਰੇਨ ਵਿਚ ਚੱਲ ਰਹੇ ਯੁੱਧ ਦੌਰਾਨ ਕਈ ਭਾਰਤੀ ਹਾਲੇ ਵੀ ਰੂਸੀ ਫੌਜ ਵਿਚ ਫਸੇ ਹੋਏ ਹਨ, ਜਿਨ੍ਹਾਂ 'ਤੇ ਹਰ ਵੇਲੇ ਮੌਤ ਦਾ ਖਤਰਾ ਬਣਿਆ ਹੋਇਆ ਹੈ।
ਸੰਤ ਸੀਚੇਵਾਲ ਵੱਲੋਂ ਸੌਂਪੇ ਪੱਤਰ ਨਾਲ 10 ਨੌਜਵਾਨਾਂ ਦੀ ਇਕ ਸੂਚੀ ਵੀ ਸੀ, ਜੋ ਅਜੇ ਵੀ ਉੱਥੇ ਮਜਬੂਰਨ ਰੂਸੀ ਫੌਜ ਲਈ ਕੰਮ ਕਰ ਰਹੇ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਇਹ ਨੌਜਵਾਨ ਤਾਂ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਸੀ ਪਰ ਠੱਗ ਟਰੈਵਲ ਏਜੰਟਾਂ ਵੱਲੋਂ ਇਨ੍ਹਾਂ ਨੂੰ ਨੌਜਵਾਨਾਂ ਨੂੰ ਧੋਖੇ ਤੇ ਗੁੰਮਰਾਹ ਕਰਕੇ ਰੂਸੀ ਫੋਜ਼ ਵਿਚ ਭਰਤੀ ਕਰਵਾ ਦਿੱਤਾ ਗਿਆ।
ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ 10 ਨੌਜਵਾਨਾਂ ਦੀ ਉਨ੍ਹਾਂ ਵੱਲੋਂ ਸੂਚੀ ਦਿੱਤੀ ਗਈ ਹੈ ਇਸਤੋਂ ਇਲਾਵਾ ਵੀ ਉੱਥੇ ਹਾਲੇ ਹੋਰ ਵੀ ਨੌਜਵਾਨ ਰੂਸੀ ਫੌਜ ਵਿਚ ਹਨ, ਜਿਨ੍ਹਾਂ ਬਾਰੇ ਕੁੱਝ ਵੀ ਨਹੀਂ ਪਤਾ ਲੱਗ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਆਪਣੇ ਤੁਰੰਤ ਪ੍ਰਭਾਵਾਂ ਦੀ ਵਰਤੋਂ ਕਰਦੇ ਹੋਏ ਰਹਿੰਦੇ ਭਾਰਤੀਆਂ ਨੂੰ ਵੀ ਜਲਦ ਤੋਂ ਜਲਦ ਸੁਰੱਖਿਅਤ ਵਾਪਸ ਲਿਆਂਦਾ ਜਾਵੇ।
ਇਹ ਵੀ ਪੜ੍ਹੋ- ਮੁਸ਼ਕਲਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, 'ਪਤਨੀ' ਨੇ ਹੀ ਕਰਵਾ'ਤੀ FIR
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਰਾਕੇਸ਼ ਯਾਦਵ ਜਿਸਦੀ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਸਦਕਾ ਘਰ ਵਾਪਸੀ ਹੋਈ ਸੀ, ਉਸ ਵੱਲੋਂ ਬੜੀ ਦਰਦਭਰੀ ਹੱਡਬੀਤੀ ਦੱਸੀ ਗਈ ਸੀ। ਵਿਦੇਸ਼ ਮੰਤਰਾਲੇ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਪੱਤਰ ਦਾ ਤੁਰੰਤ ਜੁਆਬ ਦਿੰਦਿਆਂ ਦੱਸਿਆ ਕਿਹਾ ਕਿ ਭਾਰਤ ਸਰਕਾਰ ਇਨ੍ਹਾਂ ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ।
ਭਾਰਤੀ ਦੂਤਾਵਾਸ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਪਹਿਲ ਦਿੱਤੀ ਹੈ ਅਤੇ ਜਲਦੀ ਹੱਲ ਲਈ ਸਰਗਰਮੀ ਨਾਲ ਪੈਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੇਰਵੇ ਪ੍ਰਾਪਤ ਹੋਣ ’ਤੇ ਦੂਤਾਵਾਸ ਦੁਆਰਾ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ ਸੀ। ਬੀਤੇ ਦਿਨੀ ਪਾਰਲੀਮੈਂਟ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਵੀ ਸਦਨ ਵਿਚ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਵੱਲੋਂ ਵੀ ਕਿਹਾ ਗਿਆ ਹੈ ਕਿ 19 ਭਾਰਤੀ ਹਾਲੇ ਵੀ ਰੂਸੀ ਸੈਨਾ ਵਿਚ ਤਾਇਨਾਤ ਹਨ।
ਠੱਗ ਏਜੰਟਾਂ ਖਿਲਾਫ ਸਖਤ ਕਾਰਵਾਈ ਦੀ ਮੰਗ
ਸੰਤ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗਿਰੋਹ ਵਿਚ ਸ਼ਾਮਲ ਏਜੰਟਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਹੱਕ ਦੀ ਕਮਾਈ ਦਿਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਏਜੰਟਾਂ ਨਾ ਕੇਵਲ ਭਾਰਤੀ ਨੌਜਵਾਨਾਂ ਨੂੰ ਰਸ਼ੀਅਨ ਆਰਮੀ ਵਿਚ ਜ਼ਬਰਨ ਭਾਰਤੀ ਕਰਵਾਇਆ, ਸਗੋਂ ਉੱਥੋਂ ਮਿਲਣ ਵਾਲੀ ਤਨਖਾਹ ਤੇ ਮੁਆਵਜ਼ੇ ਦੀ ਰਕਮ ਨੂੰ ਉਨ੍ਹਾਂ ਦੇ ਖਾਤਿਆਂ ਵਿਚੋਂ ਕਢਵਾ ਲਿਆ ਹੈ। ਜਿਸ ਦੀ ਜਾਣਕਾਰੀ ਵਾਪਸ ਪਰਤੇ ਰਾਕੇਸ਼ ਯਾਦਵ ਵੱਲੋਂ ਦਿੱਤੀ ਗਈ। ਰਾਕੇਸ਼ ਨੇ ਦੱਸਿਆ ਕਿ ਉਸ ਦੇ ਖਾਤੇ ਵਿਚ 45 ਲੱਖ ਦੇ ਕਰੀਬ ਦੀ ਰਕਮ ਏਜੰਟਾਂ ਵੱਲੋਂ ਕਢਵਾ ਲਈ ਗਈ, ਜੋ ਉਸ ਨੂੰ ਆਰਮੀ ਵਿਚ ਰਹਿੰਦਿਆਂ ਤਨਖਾਹ ਤੇ ਸੱਟ ਦੌਰਾਨ ਸਰਕਾਰ ਵੱਲੋਂ ਦਿੱਤਾ ਗਿਆ ਮੁਆਵਜ਼ਾ ਵਜੋਂ ਮਿਲੀ ਸੀ।
ਇਹ ਵੀ ਪੜ੍ਹੋ- ਹੋਸਟਲ 'ਚ ਰਹਿੰਦੇ ਵਿਦਿਆਰਥੀ ਦੇ ਘਰ ਅੱਧੀ ਰਾਤ ਆਏ ਫ਼ੋਨ ਨੇ ਪਵਾਏ ਵੈਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਗਵਾੜਾ 'ਚ 23 ਗਊਆਂ ਦੇ ਮੌਤ ਦੇ ਮਾਮਲੇ 'ਚ ਵੱਡਾ ਖੁਲਾਸਾ, SP ਨੇ ਦੱਸੀ ਅਸਲ ਵਜ੍ਹਾ
NEXT STORY