ਬਲਾਚੌਰ/ਪੋਜੇਵਾਲ (ਕਟਾਰੀਆ) - ਬਲਾਕ ਸੜੋਆ ਦੇ ਪਿੰਡ ਕੁੱਲਪੁਰ ਵਿਖੇ ਪੰਜ ਵਿਅਕਤੀਆਂ ਵੱਲੋਂ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਸੰਦੀਪ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਹਰਦੀਪ ਸਿੰਘ ਉਮਰ 37 ਸਾਲ ਤੇ ਉਸ ਦੀ ਘਰਵਾਲੀ ਪੱਠੇ ਲੈਣ ਲਈ ਖੇਤਾਂ ਵਿਚ ਗਏ ਸੀ, ਜਿੱਥੋਂ ਉਹ ਪੱਠਿਆਂ ਦੀ ਇਕ ਭਰੀ ਸਕੂਟਰੀ ’ਤੇ ਲੈ ਕੇ ਘਰ ਸੁੱਟਣ ਜਾ ਰਿਹਾ ਸੀ ਤੇ ਉਹ ਵੀ ਉੱਥੇ ਖੇਤ ਦੇ ਨਜ਼ਦੀਕ ਮੋਟਰ ’ਤੇ ਸੀ, ਜਦ ਮੇਰਾ ਭਰਾ ਪੱਠੇ ਸੁੱਟਣ ਜਾ ਰਿਹਾ ਸੀ ਤਾਂ ਸੜਕ ਤੋਂ ਉਸ ਦੇ ਪਿੱਛੇ ਦੋ ਮੋਟਰਸਾਈਕਲ ਜਿਸ ’ਤੇ ਦੋ-ਦੋ ਵਿਅਕਤੀ ਸਵਾਰ ਸਨ ਜਾ ਰਹੇ ਸਨ ਤੇ ਥੋੜੀ ਦੂਰ ਜਾਣ ’ਤੇ ਉਸ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਦੌੜ ਕੇ ਗਿਆ ਤਾਂ ਉਸ ਨੇ ਵੇਖਿਆ ਕਿ ਮੋਟਰਸਾਈਕਲ ਸਵਾਰ ਚਾਰ ਵਿਅਕਤੀ ਉਸ ਦੇ ਭਰਾ ’ਤੇ ਅੰਨੇਵਾਹ ਗੋਲੀਆਂ ਚਲਾ ਰਹੇ ਸਨ। ਜੋ ਦੇਖ ਕੇ ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਉਹ ਵਿਅਕਤੀ ਮੋਟਰਸਾਈਕਲ ’ਤੇ ਫਰਾਰ ਹੋ ਗਏ।
ਉਸ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲਿਆਂ ਵਿਚ ਸਤਨਾਮ ਸਿੰਘ ਪੁੱਤਰ ਹਰਦਿਆਲ ਸਿੰਘ, ਹਰਦਿਆਲ ਸਿੰਘ ਪੁੱਤਰ ਕਿਸ਼ਨ ਸਿੰਘ, ਬਾਸੀ ਪਿੰਡ ਕੁੱਲਪੁਰ, ਕਰਨ ਪੁੱਤਰ ਮੱਖਣ ਰਾਮ ਅਤੇ ਉਸ ਦਾ ਪਿਤਾ ਮੱਖਣ ਰਾਮ ਵਾਸੀ ਰੋੜਮਜਾਰਾ ਤੇ ਇਕ ਅਣਪਛਾਤਾ ਵਿਅਕਤੀ ਸਨ ।ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਨੂੰ ਮੌਕੇ ’ਤੇ ਹੀ ਗੱਡੀ ਵਿਚ ਪਾ ਕੇ ਸਿਵਿਲ ਹਸਪਤਾਲ ਸੜੋਆ ਲੈ ਗਿਆ ਜਿੱਥੇ ਉਸ ਨੂੰ ਸਿਵਿਲ ਹਸਪਤਾਲ ਗੜ੍ਹਸ਼ੰਕਰ ਰੈਫਰ ਕਰ ਦਿੱਤਾ ਗਿਆ ਅਤੇ ਉੱਥੇ ਉਸ ਦੀ ਮੌਤ ਹੋ ਗਈ, ਜਦ ਇਸ ਸਬੰਧੀ ਇਸ ਐੱਸ. ਐੱਚ. ਓ. ਪੋਜੇਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਪੰਜਾਂ ਵਿਅਕਤੀਆਂ ਵਿਰੁੱਧ ਮੁਕਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਅੰਤਰਿੰਗ ਕਮੇਟੀ ਦੀ ਬੈਠਕ 'ਚ ਸਾਬਕਾ ਜਥੇਦਾਰ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਉਣ ਦਾ ਲਿਆ ਜਾ ਸਕਦੈ ਫੈਸਲਾ
NEXT STORY