ਭੁੱਚੋ ਮੰਡੀ (ਵੈੱਬ ਡੈਸਕ, ਨਾਗਪਾਲ) : ਪੰਜਾਬ 'ਚ ਇਕ ਵਾਰ ਫਿਰ ਖ਼ਤਰਨਾਕ ਵਾਇਰਸ ਸਵਾਈਨ ਫਲੂ ਨੂੰ ਲੈ ਕੇ ਖ਼ਤਰਾ ਪੈਦਾ ਹੋ ਗਿਆ ਹੈ। ਦਰਅਸਲ ਭੁੱਚੋ ਮੰਡੀ ਅਤੇ ਭੁੱਚੋ ਖ਼ੁਰਦ 'ਚ ਸਵਾਈਨ ਫਲੂ ਦਾ ਇਕ-ਇਕ ਮਰੀਜ਼ ਸਾਹਮਣੇ ਆਇਆ ਹੈ। ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡ ਭੁੱਚੋ ਖ਼ੁਰਦ ਅਤੇ ਭੁੱਚੋ ਮੰਡੀ ਵਿਖੇ ਸਿਹਤ ਵਿਭਾਗ ਵੱਲੋਂ ਸਵਾਈਨ ਫਲੂ ਸਬੰਧੀ ਸਰਵੇ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਬੁਲਾਰੇ ਰਾਜਵਿੰਦਰ ਸਿੰਘ ਰੰਗੀਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿੱਜੀ ਹਸਪਤਾਲ ’ਚ ਦਾਖ਼ਲ ਇਨ੍ਹਾਂ ਦੋਹਾਂ ਮਰੀਜ਼ਾਂ ਦੇ ਸਵਾਈਨ ਫਲੂ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਨੋਖਾ ਵਿਆਹ : ਲਾੜੀ ਨੇ ਬਦਲ ਦਿੱਤਾ ਰਿਵਾਜ਼! ਤਸਵੀਰਾਂ ਦੇਖਦੇ ਹੀ ਰਹਿ ਜਾਵੋਗੇ
ਕੀ ਹੈ ਸਵਾਈਨ ਫਲੂ?
ਸਵਾਈਨ ਫਲੂ ਨੂੰ H1N1 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੱਕ ਤਰ੍ਹਾਂ ਦੀ ਲਾਗ ਹੈ, ਜੋ ਇਨਫਲੂਐਂਜ਼ਾ ਤੇ ਵਾਇਰਸ ਕਰਕੇ ਫੈਲਦੀ ਹੈ। ਇਹ ਵਾਇਰਸ ਜ਼ਿਆਦਾਤਰ ਸੂਰਾਂ 'ਚ ਪਾਇਆ ਜਾਂਦਾ ਹੇ ਅਤੇ ਇਨ੍ਹਾਂ ਤੋਂ ਹੀ ਇਨਸਾਨਾਂ 'ਚ ਫੈਲਦਾ ਹੈ। ਇਹ ਵਾਇਰਸ ਇਨਸਾਨਾਂ 'ਚ ਇੱਕ-ਦੂਜੇ ਤੋਂ ਬਹੁਤ ਜਲਦੀ ਫੈਲਦਾ ਹੈ। ਇਸ ਦੇ ਵਾਇਰਸ ਨੂੰ ਨਮੀ ਦੀ ਲੋੜ ਹੁੰਦੀ ਹੈ, ਇਸ ਲਈ ਇਹ ਠੰਡ ਤੇ ਬਰਸਾਤਾਂ ਦੇ ਦਿਨਾਂ ਅੰਦਰ ਇਹ ਜ਼ਿਆਦਾ ਫੈਲਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ : ਮੁੰਡੇ ਨਾਲ ਕੁਕਰਮ ਮਗਰੋਂ ਬਣਾਈ ਗੰਦੀ ਵੀਡੀਓ ਤੇ ਫਿਰ...
ਕਿਵੇਂ ਫੈਲਦਾ ਹੈ?
ਠੰਡ ਅਤੇ ਨਮੀ ਦੇ ਮੌਸਮ 'ਚ ਸਵਾਈਨ ਫਲੂ ਦਾ ਐੱਚ. ਵਨ ਐੱਨ. ਵਨ ਵਾਇਰਸ ਸਰਗਰਮ ਹੋ ਜਾਂਦਾ ਹੈ ਅਤੇ ਹਵਾ ਰਾਹੀਂ ਇੱਕ ਮਨੁੱਖ ਤੋਂ ਦੂਸਰੇ ਮਨੁੱਖ 'ਚ ਸਾਹ ਰਾਹੀਂ ਤੇਜ਼ੀ ਨਾਲ ਫੈਲਦਾ ਹੈ। ਇਸ ਦੇ ਲੱਛਣ ਚਾਹੇ ਆਮ ਫਲੂ ਵਾਂਗ ਹੁੰਦੇ ਹਨ ਪਰ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਬਚਣਾ ਚਾਹੀਦਾ ਹੈ ਤੇ ਬੁਖ਼ਾਰ ਆਦਿ ਹੋਣ ਦੀ ਸੂਰਤ 'ਚ ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਸਵਾਈਨ ਫਲੂ ਖ਼ਾਸੀ ਕਰਨ, ਛਿੱਕਣ ਤੇ ਥੁੱਕਣ ਨਾਲ ਨਿਕਲੇ ਦਰਵ ਦੇ ਕਾਰਨ ਵਾਇਰਸ ਹਵਾ ਰਾਹੀਂ ਦੂਜੇ ਵਿਅਕਤੀ 'ਚ ਸਾਹ ਰਾਹੀਂ ਦੂਜੇ ਵਿਅਕਤੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ।
ਕਿਵੇਂ ਕਰੀਏ ਬਚਾਅ
ਡਾਕਟਰਾਂ ਦੇ ਮੁਤਾਬਕ ਇਸ ਦੇ ਲਈ ਪੀੜਤ ਤੋਂ ਢਾਈ ਤੋਂ ਤਿੰਨ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਭੀੜ-ਭਾੜ ਵਾਲੀਆਂ ਥਾਂਵਾਂ ’ਤੇ ਜਾਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ ਅਤੇ ਕਿਸੇ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੁਸ਼ਖ਼ਬਰੀ! ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰ 'ਤਾ ਵੱਡਾ ਐਲਾਨ
NEXT STORY