ਪਟਿਆਲਾ : ਝੋਨੇ ਦੀ ਵਾਢੀ ਇਸ ਸਮੇਂ ਪੂਰੇ ਜ਼ੋਰਾਂ 'ਤੇ ਹੈ, ਜਿਸ ਨਾਲ ਸੂਬੇ 'ਚ ਪਰਾਲੀ ਵੀ ਵੱਡੀ ਮਾਤਰਾ 'ਚ ਪੈਦਾ ਹੋ ਰਹੀ ਹੈ। ਪੰਜਾਬ ਸਰਕਾਰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਖ਼ੁਦ ਵੀ ਇਸ ਦੀ ਸੁਚਾਰੂ ਸੰਭਾਲ ਅਤੇ ਵਰਤੋਂ ਦੇ ਰਾਹ ਲੱਭ ਰਹੀ ਹੈ। ਇਸ ਸਾਲ ਸੂਬੇ 'ਚ ਝੋਨੇ ਦੀ ਕਟਾਈ ਤੋਂ ਬਾਅਦ ਲਗਭਗ 185 ਲੱਖ ਟਨ ਪਰਾਲੀ ਇਕੱਠਾ ਹੋਣ ਦੀ ਉਮੀਦ ਹੈ। ਇਸ ਸਮੇਂ ਸੂਬੇ 'ਚ 42 ਕੁਦਰਤੀ ਗੈਸ ਯੁਨਿਟਾਂ, 14 ਬਾਇਓਮਾਸ ਪਲਾਂਟ ਅਤੇ ਇਕ ਇਥਾਨੌਲ ਪਲਾਂਟ ਮੌਜੂਦ ਹਨ ਜੋ ਸੂਬੇ ਦੀ 30 ਲੱਖ ਟਨ ਪਰਾਲੀ ਦੀ ਵਰਤੋਂ ਕਰ ਕੇ ਬਿਜਲੀ ਅਤੇ ਊਰਜਾ ਪੈਦਾ ਕਰ ਰਹੀਆਂ ਹਨ। ਅੰਕੜਿਆਂ ਅਨੁਸਾਰ ਇਸ ਸਾਲ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵੀ ਪਿਛਲੇ ਸਾਲ ਨਾਲੋਂ 50 ਫ਼ੀਸਦੀ ਤੱਕ ਘੱਟ ਹੋਏ ਹਨ।
ਇਹ ਵੀ ਪੜ੍ਹੋ: PSEB ਦੀ ਨਿਵੇਕਲੀ ਪਹਿਲ, ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਿਹੈ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ਪਾਲ ਵਿਜ ਨੇ ਕਿਹਾ ਕਿ ਸੂਬਾ ਸਰਕਾਰ ਨੇ ਇੱਟਾਂ ਬਣਾਉਣ ਵਾਲੇ ਭੱਠਿਆਂ ਦੇ ਮਾਲਕਾਂ ਨੂੰ ਵੀ ਇਹ ਆਦੇਸ਼ ਦਿੱਤੇ ਹਨ ਕਿ ਉਹ ਭੱਠਿਆਂ 'ਚ ਬਾਲਣ ਵਜੋਂ ਕੋਲੇ ਦੀ ਵਰਤੋਂ ਨੂੰ ਘਟਾ ਕੇ ਪਰਾਲੀ ਦੀ ਵਰਤੋਂ ਜ਼ਿਆਦਾ ਕਰਨ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਭੱਠਿਆਂ 'ਚ 5 ਲੱਖ ਟਨ ਪਰਾਲੀ ਦੀ ਵਰਤੋਂ ਕਰਨ ਦਾ ਟੀਚਾ ਰੱਖਿਆ ਹੈ। 7 ਲੱਖ ਟਨ ਪਰਾਲੀ ਥਰਮਲ ਪਲਾਂਟਾਂ 'ਚ ਵਰਤੀ ਜਾਵੇਗੀ। ਇਸ ਤੋਂ ਇਲਾਵਾ ਪਰਾਲੀ ਦੀ ਵਰਤੋਂ ਕਾਗਜ਼ ਅਤੇ ਸੀਮੈਂਟ ਬਣਾਉਣ ਲਈ ਵੀ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਕੁੱਲ ਪਰਾਲੀ ਦਾ 50 ਫ਼ੀਸਦੀ ਹਿੱਸਾ ਇਨ-ਸੀਤੂ ਅਤੇ ਐਕਸ-ਸੀਤੂ ਰਾਹੀਂ ਵਰਤਿਆ ਜਾਵੇਗਾ। ਇਸ ਦੇ ਬਾਵਜੂਦ ਪਰਾਲੀ ਦਾ ਇਕ ਵੱਡਾ ਹਿੱਸਾ, ਲਗਭਗ 50-60 ਲੱਖ ਟਨ ਪਰਾਲੀ ਬਚ ਜਾਵੇਗੀ, ਜਿਸ ਦੀ ਸੁਚੱਜੀ ਵਰਤੋਂ ਅਤੇ ਸਾਂਭ-ਸੰਭਾਲ ਦਾ ਰਾਹ ਲੱਭਣਾ ਹਾਲੇ ਵੀ ਸੂਬੇ ਲਈ ਚੁਣੌਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ: ਕੰਗਾਲ ਪਾਕਿ 'ਚ ਮੁਲਾਜ਼ਮਾਂ 'ਤੇ ਡਿੱਗ ਸਕਦੀ ਹੈ ਮਹਿੰਗਾਈ ਦੀ ਗਾਜ, ਵੱਡਾ ਫ਼ੈਸਲਾ ਲੈਣ ਦੀ ਰੌਂਅ 'ਚ ਸਰਕਾਰ
ਸੂਬਾ ਸਰਕਾਰ ਵੱਲੋਂ ਸਬਸਿਡੀ 'ਤੇ ਮੁਹੱਈਆ ਕਰਵਾਈਆਂ ਗਈਆਂ ਪਰਾਲੀ ਦੀ ਸਾਂਭ-ਸੰਭਾਲ ਦੀਆਂ ਮਸ਼ੀਨਾਂ ਦੇ ਬਾਵਜੂਦ ਛੋਟੇ ਅਤੇ ਮੱਧਵਰਗੀ ਦਰਜੇ ਦੇ ਕਿਸਾਨ, ਜੋ ਕੁੱਲ ਕਿਸਾਨਾਂ ਦਾ 30-40 ਫ਼ੀਸਦੀ ਬਣਦਾ ਹੈ, ਪਰਾਲੀ ਨੂੰ ਅੱਗ ਲਗਾਉਣ ਨੂੰ ਹੀ ਸੌਖਾ ਤਰੀਕਾ ਸਮਝਦੇ ਹਨ। ਛੋਟੇ ਕਿਸਾਨ ਇਸ ਮਸ਼ੀਨਰੀ ਨੂੰ ਖਰੀਦਣ ਦੇ ਯੋਗ ਨਾ ਹੋਣ ਕਾਰਨ ਉਨ੍ਹਾਂ ਕੋਲ ਪਰਾਲੀ ਤੋਂ ਛੁਟਕਾਰਾ ਪਾ ਕੇ ਅਗਲੀ ਫਸਲ ਬੀਜਣ ਲਈ ਜ਼ਮੀਨ ਵਿਹਲੀ ਕਰਨ ਲਈ ਪਰਾਲੀ ਨੂੰ ਅੱਗ ਲਾਉਣ ਤੋਂ ਇਲਾਵਾ ਕੋਈ ਰਾਹ ਨਹੀਂ ਬਚਦਾ।
ਰਾਵਣ ਦੇ ਬਹਾਨੇ ਲਾਈ ਪਰਾਲੀ ਨੂੰ ਅੱਗ
ਇਸੇ ਤਹਿਤ ਬੀਤੇ ਦਿਨੀਂ ਦੁਸਹਿਰੇ ਵਾਲੇ ਦਿਨ ਲੋਕਾਂ ਵੱਲੋਂ ਰਾਵਣ ਦੀ ਆੜ 'ਚ ਪਰਾਲੀ ਨੂੰ ਅੱਗ ਲਗਾਉਣ ਦੇ ਵੀ ਕਈ ਮਾਮਲੇ ਸਾਹਮਣੇ ਆਏ ਹਨ। ਜ਼ਿਆਦਾ ਧੂੰਏ ਅਤੇ ਪ੍ਰਦੂਸ਼ਣ ਕਾਰਨ ਸੂਬੇ ਦੇ ਕਈ ਸ਼ਹਿਰਾਂ ਦੀ ਹਵਾ ਸਾਹ ਲੈਣ ਲਈ ਠੀਕ ਨਹੀਂ ਰਹੀ ਸੀ। ਇਸ ਦੌਰਾਨ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਦਾ AQI 180 ਦੇ ਪਾਰ ਹੋ ਗਿਆ ਸੀ। ਇਸ ਦਿਨ ਸੂਬੇ 'ਚ ਪਰਾਲੀ ਨੂੰ ਅੱਗ ਲਗਾਉਣ ਦੇ 400 ਤੋਂ ਵੱਧ ਮਾਮਲੇ ਸਾਹਮਣੇ ਆਏ, ਜਦਕਿ ਸੂਬੇ 'ਚ ਰਾਵਣ ਦਹਿਨ ਸਿਰਫ਼ 284 ਥਾਵਾਂ 'ਤੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਮੰਤਰੀ ਬਣ ਕੇ ਵੀ ਨਹੀਂ ਛੱਡੀ ਮਨੁੱਖਤਾ ਦੀ ਸੇਵਾ, ਡਾ. ਬਲਜੀਤ ਕੌਰ ਨੇ ਖ਼ੁਦ ਕੀਤੀ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀਆਂ ਸੜਕਾਂ 'ਤੇ ਨਵੇਂ ਰੂਪ 'ਚ ਦਿਖੇਗੀ ਟ੍ਰੈਫਿਕ ਵਿੰਗ, ਸਾਰੇ ਜ਼ਿਲ੍ਹਿਆਂ 'ਚ ਹੋਵੇਗੀ ਤਾਇਨਾਤ
NEXT STORY