ਚੰਡੀਗੜ੍ਹ : ਪੰਜਾਬ ਪੁਲਸ ਤੋਂ ਵੱਖਰਾ ਕਰਕੇ ਬਣਾਏ ਗਏ ਟ੍ਰੈਫਿਕ ਵਿੰਗ 'ਚ ਹੁਣ ਕਰੀਬ 57 ਸਾਲਾਂ ਬਾਅਦ ਸਰਕਾਰ ਵੱਡਾ ਬਦਲਾਅ ਲਿਆਉਣ ਜਾ ਰਹੀ ਹੈ। ਟ੍ਰੈਫਿਕ ਪੁਲਸ ਦਾ ਨਾਂ ਬਦਲ ਕੇ 'ਸੜਕ ਸੁਰੱਖਿਆ ਫੋਰਸ' ਕੀਤਾ ਜਾ ਰਿਹਾ ਹੈ। ਇਸ ਦੇ ਲਈ 1500 ਤੋਂ ਜ਼ਿਆਦਾ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਚੋਣ ਕੀਤੀ ਗਈ ਹੈ, ਜਿਸ 'ਚ 300 ਔਰਤਾਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਇਹ ਫੋਰਸ ਟ੍ਰੈਫਿਕ ਪੁਲਸ ਤੋਂ ਵੱਖ ਇਕ ਨਵੀਂ ਵਰਦੀ 'ਚ ਨਜ਼ਰ ਆਵੇਗੀ।
ਇਹ ਵੀ ਪੜ੍ਹੋ : ਦੀਵਾਲੀ-ਛੱਠ ਪੂਜਾ 'ਤੇ ਘਰ ਜਾਣਾ ਹੋਇਆ ਸੌਖਾ, ਚੱਲ ਰਹੀਆਂ 283 Special ਟਰੇਨਾਂ, ਪੜ੍ਹੋ ਪੂਰੀ ਜਾਣਕਾਰੀ
ਵਰਦੀ 'ਚ ਜਿੱਥੇ ਸ਼ਰਟ ਦਾ ਕਲਰ ਡਾਰਕ ਖ਼ਾਕੀ ਰੱਖਿਆ ਗਿਆ ਹੈ, ਉੱਥੇ ਪੈਂਟ ਦਾ ਕਲਰ ਡਾਰਕ ਗਰੇਅ ਹੈ। ਇਹ ਫੋਰਸ ਇਸੇ ਵਰਦੀ 'ਚ ਸਾਰੇ ਜ਼ਿਲ੍ਹਿਆਂ 'ਚ ਤਾਇਨਾਤ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਨਵੀਂ ਵਰਦੀ ਨੂੰ ਸਰਕਾਰ ਨੇ ਨਿਫਟ ਸੰਸਥਾ ਨੂੰ ਤਿਆਰ ਕਰਵਾਇਆ ਹੈ। ਇਹ ਵਰਦੀਆਂ ਨਵੰਬਰ ਦੇ ਪਹਿਲੇ ਹਫ਼ਤੇ ਮਿਲ ਜਾਣਗੀਆਂ। ਨਵੰਬਰ ਦੇ ਅਖ਼ੀਰ ਤੱਕ ਸਾਰੇ ਜਵਾਨ ਵਰਦੀ ਪਾ ਕੇ ਸੜਕਾਂ 'ਤੇ ਉਤਰ ਜਾਣਗੇ।
ਇਹ ਵੀ ਪੜ੍ਹੋ : MP Election 2023 : ਅਮਿਤ ਸ਼ਾਹ ਨੇ ਸੰਭਾਲੀ ਚੋਣ ਕਮਾਨ, 3 ਦਿਨ ਕਰਨਗੇ ਤਾਬੜਤੋੜ ਦੌਰਾ
ਇਹ ਦੇਸ਼ ਦੀ ਪਹਿਲੀ ਅਜਿਹੀ ਟ੍ਰੈਫਿਕ ਫੋਰਸ ਹੋਵੇਗੀ, ਜੋ ਹਾਈਟੈੱਕ ਵ੍ਹੀਕਲ, ਬਿਹਤਰ ਟ੍ਰੇਨਿੰਗ ਦੇ ਨਾਲ ਸੜਕਾਂ 'ਤੇ ਉਤਰੇਗੀ। ਪੰਜਾਬ ਪੁਲਸ ਦੇ ਟ੍ਰੈਫਿਕ ਵਿੰਗ ਦੇ ਅਨੁਸਾਰ ਆਉਣ ਵਾਲੇ ਸਮੇਂ ਦੇ ਮੱਦੇਨਜ਼ਰ ਹਾਈਵੇਅ 'ਤੇ ਪੈਟਰੋਲਿੰਗ ਲਈ ਨੈਸ਼ਨਲ ਹਾਈਵੇ, ਸਟੇਟ ਹਾਈਵੇ ਅਤੇ ਜ਼ਿਲ੍ਹਿਆਂ ਲਈ 144 ਹਾਈਟੈੱਕ ਵ੍ਹੀਕਲ ਤਾਇਨਾਤ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
DJ 'ਤੇ ਗਾਣਾ ਲਗਾਉਣ ਨੂੰ ਲੈ ਕੇ ਹੋਈ ਤਕਰਾਰ, ਚੱਲੀਆਂ ਗੋਲ਼ੀਆਂ, ਭੰਨ੍ਹੀ ਕਾਰ ਤੇ ਬੁਲੇਟ ਮੋਟਰਸਾਈਕਲ
NEXT STORY