ਟਾਂਡਾ ਉੜਮੁੜ, (ਵਰਿੰਦਰ)- ਪਿੰਡ ਚੌਹਾਨਾਂ ਵਿਖੇ ਪੰਚਾਇਤ ਦੌਰਾਨ ਇਕ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਟਾਂਡਾ ਪੁਲਸ ਨੇ ਪਿੰਡ ਦੇ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਏ ਕਰਨੈਲ ਸਿੰਘ ਪੁੱਤਰ ਭੋਲਾ ਸਿੰਘ ਦੇ ਬਿਆਨ ਦੇ ਆਧਾਰ 'ਤੇ ਹਰਜਿੰਦਰ ਸਿੰਘ ਜੱਗਾ, ਦਿਲਬਾਗ ਸਿੰਘ ਅਤੇ ਅਜੀਤ ਸਿੰਘ ਖਿਲਾਫ਼ ਦਰਜ ਕੀਤਾ ਹੈ।
ਆਪਣੇ ਬਿਆਨ ਵਿਚ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਅਮਰੀਕਾ ਰਹਿੰਦੇ ਪੁੱਤਰ ਦਾ ਉਕਤ ਦੋਸ਼ੀਆਂ ਦੇ ਬੇਟੇ ਨਾਲ ਅਮਰੀਕਾ ਵਿਚ ਝਗੜਾ ਹੋਇਆ ਸੀ, ਉਸੇ ਰੰਜਿਸ਼ ਨੂੰ ਲੈ ਕੇ ਪੰਚਾਇਤ ਹੋਈ ਸੀ, ਜਿਸ ਵਿਚ ਉਕਤ ਦੋਸ਼ੀਆਂ ਨੇ ਉਸ ਤੋਂ ਇਲਾਵਾ ਉਸ ਦੀ ਨੂੰਹ ਲਖਵਿੰਦਰ ਕੌਰ ਅਤੇ ਭਤੀਜੇ ਸੁਰਿੰਦਰ ਸਿੰਘ ਨਾਲ ਕੁੱਟਮਾਰ ਕੀਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਲਯੁਗੀ ਮਾਂ-ਬਾਪ ਨੇ ਨਵਜੰਮੀ ਬੱਚੀ ਨੂੰ ਖੇਤਾਂ 'ਚ ਸੁੱਟਿਆ
NEXT STORY