ਗੁਰੂਹਰਸਹਾਏ(ਆਵਲਾ)-ਗੁਰੂਹਰਸਹਾਏ ਦੇ ਪਿੰਡ ਝੋਕ ਮੋਹੜੇ ਦੇ ਏਰੀਆ ਵਿਚ ਚੱਲ ਰਹੀਆਂ ਨਾਜਾਇਜ਼ ਖੱਡਾਂ ਚੈੱਕ ਕਰਨ ਲਈ ਪੁਲਸ ਫੋਰਸ ਨਾਲ ਪਹੁੰਚੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਤਹਿਸੀਲਦਾਰ ਨਾਲ ਬਹਿਸਬਾਜ਼ੀ ਕਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਗੁਰਮੀਤ ਸਿੰਘ ਅਤੇ 8-10 ਹੋਰ ਅਣਪਛਾਤੇ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਸਬ-ਇੰਸਪੈਕਟਰ ਮੁੱਖ ਅਫਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਨਰਿੰਦਰ ਕੁਮਾਰ ਤਹਿਸੀਲਦਾਰ ਨੇ ਦੱਸਿਆ ਕਿ ਜਦ ਡੀ. ਸੀ. ਫਿਰੋਜ਼ਪੁਰ ਅਤੇ ਪੁਲਸ ਫੋਰਸ ਨਾਲ ਨਾਜਾਇਜ਼ ਖੱਡਾਂ ਦੀ ਚੈਕਿੰਗ ਕਰਨ ਗਏ ਤਾਂ ਨਾਮਜ਼ਦ ਵਿਅਕਤੀ ਜੇ. ਸੀ. ਬੀ. ਮਸ਼ੀਨ ਨਾਲ ਰੇਤਾ ਦੀਆਂ ਟਰਾਲੀਆਂ ਭਰ ਰਹੇ ਸਨ। ਜਿਨ੍ਹਾਂ ਨੂੰ ਰੋਕਣ 'ਤੇ ਉਕਤ ਵਿਅਕਤੀਆਂ ਨੇ ਡੀ. ਸੀ. ਨਾਲ ਬਹਿਸ ਕੀਤੀ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਂਦੇ ਸਰਕਾਰੀ ਕਰਮਚਾਰੀਆਂ ਨਾਲ ਧੱਕਾਮੁੱਕੀ ਕੀਤੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।
ਮੋਦੀ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਕਾਰਨ ਕੌਮੀ ਘੱਟ ਗਿਣਤੀਆਂ ਕਮਿਸ਼ਨ 'ਚ ਸਿੱਖ ਮੈਂਬਰ ਦੀ ਨਹੀਂ ਕੀਤੀ ਨਿਯੁਕਤੀ : ਸਰਨਾ
NEXT STORY