ਬਠਿੰਡਾ (ਸੁਖਵਿੰਦਰ) : ਨਸ਼ੇ ਦੀ ਓਵਰਡੋਜ਼ ਨਾਲ ਬੀਤੇ ਦਿਨ ਮਰੇ ਇਕ ਨੌਜਵਾਨ ਦੀ ਪਛਾਣ ਹੋ ਗਈ ਹੈ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕਾਲਾ ਰਾਮ ਵਾਸੀ ਜਨਤਾ ਨਗਰ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਪੁੱਤਰ ਭੌਂਡੂ (20) ਨਸ਼ੇ ਦਾ ਆਦੀ ਸੀ ਅਤੇ ਘਰ ਤੋਂ ਦੂਰ ਰਹਿੰਦਾ ਸੀ।
ਪਿਛਲੇ ਦਿਨ ਕਿਸੇ ਨੇ ਉਸ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਲਯੁਗੀ ਪਤੀ ਦੀ ਹੈਵਾਨੀਅਤ! ਬੱਚਿਆਂ ਦੀ ਸਕੂਲ ਫੀਸ ਲਈ ਪੈਸੇ ਮੰਗਣ 'ਤੇ ਪਤਨੀ ਨਾਲ ਕੀਤੀ ਦਰਿੰਦਗੀ
NEXT STORY