ਤਰਨਤਾਰਨ, (ਰਾਜੂ)- ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਸ਼ਿਵ ਸੈਨਾ ਦੇ ਪ੍ਰਧਾਨ ਘਰੋਂ 13 ਤੋਲੇ ਸੋਨਾ, 69000 ਰੁਪਏ ਨਕਦ ਰਾਸ਼ੀ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ ਜੁਰਮ 454, 380 ਅਧੀਨ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਦਾ ਸਮਾਚਾਰ ਸੁਣਦੇ ਹੀ ਚੌਕੀ ਇੰਚਾਰਜ ਸੰਜੀਵਨ ਕੁਮਾਰ ਤੇ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸਕੱਤਰ ਅਸ਼ਵਨੀ ਕੁਮਾਰ ਮੌਕੇ 'ਤੇ ਪਹੁੰਚ ਗਏ।
ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਪ੍ਰਧਾਨ ਅਤਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਫੋਕਲ ਪੁਆਇੰਟ ਤਰਨਤਾਰਨ ਨੇ ਦੱਸਿਆ ਕਿ ਉਹ ਦੁਪਹਿਰ 2.15 ਵਜੇ ਆਪਣੇ ਘਰ ਗਿਆ ਤਾਂ ਵੇਖਿਆ ਕਿ ਤਿੰਨ ਬੈੱਡਾਂ ਦਾ ਤੇ ਲੋਹੇ ਦੀਆਂ ਅਲਮਾਰੀਆਂ ਦਾ ਸਾਮਾਨ ਖਿਲਰਿਆ ਹੋਇਆ ਸੀ ਤੇ ਜਦ ਮੈਂ ਪੜਤਾਲ ਕੀਤੀ ਤਾਂ ਮੇਰੇ ਘਰੋਂ ਸੋਨੇ ਦੀਆਂ 8 ਮੁੰਦਰੀਆਂ (40 ਗ੍ਰਾਮ), 2 ਕਿੱਟੀ ਸੈੱਟ (30 ਗ੍ਰ੍ਰਾਮ), ਇਕ ਚੇਨ (20 ਗ੍ਰਾਮ), ਇਕ ਕੜਾ (15 ਗ੍ਰਾਮ), ਚਾਰ ਜੋੜੀਆਂ ਟਾਪਸ (20 ਗ੍ਰਾਮ) ਤੇ 69000 ਰੁਪਏ ਨਕਦੀ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ। ਇਸ ਮੌਕੇ ਬੱਸ ਅੱਡਾ ਚੌਕੀ ਇੰਚਾਰਜ ਏ. ਐੱਸ. ਆਈ. ਸੰਜੀਵਨ ਸਿੰਘ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਹੋਈ ਚੋਰੀ ਦਾ ਜਾਇਜ਼ਾ ਲਿਆ।
ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਾਪ ਨੂੰ ਲਾਈ ਅੱਗ
NEXT STORY