ਲੁਧਿਆਣਾ, (ਮਹੇਸ਼)- ਧਾਂਦਰਾ ਰੋਡ 'ਤੇ ਬੀਤੀ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਾਰਡਵੇਅਰ ਦੀ ਦੁਕਾਨ ਨੂੰ ਅੱਗ ਲਾ ਦੇਣ ਦਾ ਸਨਸਨੀਖੇਜ਼ ਕੇਸ ਸਾਹਮਣੇ ਆਇਆ ਹੈ। ਦੁਕਾਨ ਦੇ ਮਾਲਕ ਪਵਨ ਅਨੇਜਾ ਦਾ ਕਹਿਣਾ ਹੈ ਕਿ ਚੋਰ ਛੱਤ ਰਾਹੀਂ ਕੰਧ ਵਿਚ ਸੰਨ੍ਹ ਲਾ ਕੇ ਅੰਦਰ ਦਾਖਲ ਹੋਏ ਅਤੇ ਕੈਸ਼ ਕਾਊਂਟਰ ਤੋਂ 20,000 ਰੁਪਏ ਦੀ ਨਕਦੀ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਅੱਗ ਲਾ ਦਿੱਤੀ, ਜਿਸ ਨਾਲ ਉਸ ਦਾ 15 ਲੱਖ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ। ਘਟਨਾ ਐਤਵਾਰ ਦਰਮਿਆਨੀ ਰਾਤ ਤੋਂ ਬਾਅਦ ਦੀ ਹੈ। ਸਤਜੀਤ ਨਗਰ ਦੇ ਰਹਿਣ ਵਾਲੇ ਪਵਨ ਨੇ ਦੱਸਿਆ ਕਿ ਉਸ ਦੀ ਧਾਂਦਰਾ-ਦੁੱਗਰੀ ਰੋਡ ਦੀ ਮਾਰਕੀਟ ਵਿਚ 2 ਮੰਜ਼ਿਲਾ ਦੁਕਾਨ ਹੈ। ਰਾਤ ਕਰੀਬ ਢਾਈ ਵਜੇ ਉਸ ਨੂੰ ਗੁਪਤਾ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਵਿਚ ਅੱਗ ਲੱਗ ਗਈ ਹੈ। ਉਸ ਦੀ ਦੁਕਾਨ ਦੇ ਸਾਹਮਣੇ ਗੁਪਤਾ ਦੀ ਸਟੋਵ ਰਿਪੇਅਰ ਦੀ ਦੁਕਾਨ ਹੈ ਅਤੇ ਉਹ ਪਰਿਵਾਰ ਦੇ ਨਾਲ ਉਥੇ ਹੀ ਰਹਿੰਦਾ ਹੈ। ਇਸ 'ਤੇ ਉਹ ਤੁਰੰਤ ਦੁਕਾਨ 'ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਇਕ ਗੱਡੀ ਮੌਕੇ 'ਤੇ ਆਈ, ਜਿਸ ਨੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਬੁੱਝਣ ਤੋਂ ਬਾਅਦ ਜਦੋਂ ਉਸ ਨੇ ਦੁਕਾਨ ਚੈੱਕ ਕੀਤੀ ਤਾਂ ਪਾਇਆ ਕਿ ਛੱਤ ਦੀ ਕੰਧ ਵਿਚ ਇਕ ਵੱਡਾ ਪਾੜ ਸੀ। ਕੈਸ਼ ਬਾਕਸ ਵਿਚ ਪਈ ਨਕਦੀ ਤੋਂ ਇਲਾਵਾ 1, 2, 5 ਅਤੇ 10 ਰੁਪਏ ਦੇ ਸਿੱਕੇ ਵੀ ਗਾਇਬ ਸਨ ਅਤੇ ਉਸ ਦੀ ਪ੍ਰਾਪਰਟੀ ਦੇ ਦਸਤਾਵੇਜ਼ ਦੇ ਬਚੇ ਹੋਏ ਹਿੱਸੇ ਸੜੀ ਹਾਲਤ ਵਿਚ ਕਾਊਂਟਰ ਟੇਬਲ 'ਤੇ ਪਏ ਸਨ।
ਮਾਰਕੀਟ ਦੇ ਪ੍ਰਧਾਨ ਕੇ. ਪੀ. ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਪਿੱਛੇ ਕਿਸੇ ਗਹਿਰੀ ਸਾਜ਼ਿਸ਼ ਦੀ ਬਦਬੂ ਆ ਰਹੀ ਹੈ। ਕੁਝ ਸਮਾਂ ਪਹਿਲਾਂ ਪਵਨ ਦੀ ਦੁਕਾਨ 'ਤੇ ਹੋਈ ਚੋਰੀ ਦੇ ਕੇਸ ਵਿਚ ਇਕ ਪੇਂਟਰ ਫੜਿਆ ਗਿਆ ਸੀ। ਅਪਰਾਧ ਕਬੂਲ ਕਰ ਲੈਣ 'ਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ਦੇ ਕੋਲ ਨਹੀਂ ਕੀਤੀ ਜਿਸ ਨੂੰ ਮਾਰਕੀਟ ਦੇ ਕੁਝ ਲੋਕਾਂ ਨੇ 2 ਦਿਨ ਪਹਿਲਾਂ ਇਲਾਕੇ ਵਿਚ ਘੁੰਮਦਾ ਹੋਇਆ ਦੇਖਿਆ ਸੀ।
ਪਵਨ ਦੇ ਭਰਾ ਗੋਲਡੀ ਨੇ ਦੱਸਿਆ ਕਿ ਫੜੇ ਜਾਣ 'ਤੇ ਪੇਂਟਰ ਨੇ ਉਨ੍ਹਾਂ ਨੂੰ ਬਾਅਦ ਵਿਚ ਧਮਕਾਇਆ ਵੀ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਕੇਸ ਵਿਚ ਉਸ ਦਾ ਹੱਥ ਹੋ ਸਕਦਾ ਹੈ। ਇਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਦੱਸ ਦਿੱਤਾ ਹੈ। ਪਵਨ ਦਾ ਕਹਿਣਾ ਹੈ ਕਿ ਸਿਰਫ ਇਸ ਘਟਨਾ ਨੂੰ ਲੈ ਕੇ ਉਸ ਦੀ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਹੈ।
ਕੇਸ ਦੀ ਕੀਤੀ ਜਾ ਰਹੀ ਹੈ ਜਾਂਚ
ਥਾਣਾ ਸਦਰ ਪੁਲਸ ਦਾ ਕਹਿਣਾ ਹੈ ਕਿ ਕੇਸ ਦਾ ਸੱਚ ਪਤਾ ਲਾਉਣ ਲਈ ਛਾਣਬੀਨ ਸ਼ੁਰੂ ਕਰ ਦਿੱਤੀ ਹੈ। ਸ਼ਾਪ ਵਿਚ ਅਚਾਨਕ ਅੱਗ ਲੱਗੀ ਜਾਂ ਫਿਰ ਸਬੂਤ ਮਿਟਾਉਣ ਜਾਂ ਦੁਸ਼ਮਣੀ ਕੱਢਣ ਲਈ ਲਾਈ ਗਈ, ਇਸ ਦਾ ਪਤਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗ ਸਕੇਗਾ। ਘਟਨਾ ਵਾਲੀ ਜਗ੍ਹਾ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਪਰ ਧੁੰਦ ਕਾਰਨ ਸਾਫ ਦਿਖਾਈ ਨਹੀਂ ਦੇ ਰਿਹਾ।
ਸੱਤਰਾ ਮੁਹੱਲਾ ਵਿਖੇ ਛਾਪੇਮਾਰੀ, 8 ਪੇਟੀਆਂ ਸ਼ਰਾਬ ਬਰਾਮਦ
NEXT STORY