ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਮਾਝੀ ਵਿਖੇ ਬੇਖੌਫ ਚੋਰ ਗਿਰੋਹ ਵੱਲੋਂ ਇੱਕ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਘਰ ਵਿੱਚੋਂ ਇੱਕ ਥਾਰ ਗੱਡੀ, 30 ਤੋਲੇ ਸੋਨਾ, 10 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਘਰੇਲੂ ਸਾਮਾਨ ਚੋਰੀ ਕਰਕੇ ਰਫੂਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਡਟੇ ਲੋਕ, ਬੰਨ੍ਹ ’ਤੇ ਆ ਗਈ ਵੱਡੀ ਅੱਪਡੇਟ, DC ਦੀ ਲੋਕਾਂ ਨੂੰ ਖ਼ਾਸ ਅਪੀਲ (ਵੀਡੀਓ)
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੀ ਮਾਲਕਣ ਬਜ਼ੁਰਗ ਮਹਿਲਾ ਮਨਜੀਤ ਕੌਰ ਪਤਨੀ ਸਵਰਗੀ ਰਘਵੀਰ ਸਿੰਘ ਵਾਸੀ ਪਿੰਡ ਮਾਝੀ ਨੇ ਦੱਸਿਆ ਕਿ ਉਸ ਦਾ ਬੇਟਾ ਤੇ ਨੂੰਹ ਕੈਨੇਡਾ ਵਿਖੇ ਰਹਿੰਦੇ ਹਨ ਅਤੇ ਉਹ ਇੱਥੇ ਘਰ ਵਿੱਚ ਇਕੱਲੀ ਹੀ ਰਹਿੰਦੀ ਹੈ। ਮਨਜੀਤ ਕੌਰ ਨੇ ਦੱਸਿਆ ਕਿ ਉਹ 30 ਅਗਸਤ ਨੂੰ ਆਪਣੇ ਪੇਕੇ ਘਰ ਗਈ ਹੋਈ ਸੀ ਅਤੇ ਅੱਜ ਦੇਰ ਸ਼ਾਮ ਨੂੰ ਜਦੋਂ ਉਹ ਪਿੰਡ ਮਾਝੀ ਵਿਖੇ ਆਪਣੇ ਘਰ ਵਾਪਸ ਪਰਤੀ ਤਾਂ ਜਦੋਂ ਉਸ ਨੇ ਆਪਣੇ ਘਰ ਦੇ ਮੇਨ ਗੇਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ੇ ਦਾ ਲਾਕ ਪਹਿਲਾਂ ਤੋਂ ਹੀ ਖੁੱਲ੍ਹਾ ਪਿਆ ਹੋਣ ਕਾਰਨ ਉਹ ਹੈਰਾਨ ਰਹਿ ਗਈ ਤੇ ਜਦੋਂ ਉਸਨੇ ਘਰ ਦੇ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਘਰ ਦੇ ਪੋਰਚ ਵਿੱਚ ਖੜ੍ਹੀ ਥਾਰ ਗੱਡੀ ਇਥੋਂ ਵਿੱਚੋਂ ਗਾਇਬ ਸੀ ਅਤੇ ਜਦੋਂ ਉਹ ਆਪਣੇ ਘਰ ਦੇ ਅੰਦਰ ਦਾਖਲ ਹੋਈ ਤਾਂ ਉਸ ਨੇ ਦੇਖਿਆ ਕਿ ਘਰ ਦੇ ਅੰਦਰ ਚੋਰ ਗਿਰੋਹ ਵੱਲੋਂ ਹਰ ਕਮਰੇ ਦੇ ਅੰਦਰ ਪਏ ਬੈੱਡ ਤੇ ਅਲਮਾਰੀਆਂ ਦੀ ਭੰਨਤੋੜ ਕਰਕੇ ਉਹਨਾਂ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ ਅਤੇ ਸਾਰਾ ਸਾਮਾਨ ਘਰ ਦੇ ਅੰਦਰ ਖਿਲਰਿਆ ਪਿਆ ਸੀ।
ਇਹ ਵੀ ਪੜ੍ਹੋ : Diwali Gift: ਕਰਮਚਾਰੀਆਂ ਨੂੰ ਮਿਲੀ Good news, ਦੀਵਾਲੀ ਤੋਂ ਪਹਿਲਾਂ DA-DR 'ਚ ਹੋਇਆ ਭਾਰੀ ਵਾਧਾ
ਮਨਜੀਤ ਕੌਰ ਨੇ ਦੱਸਿਆ ਕਿ ਚੋਰ ਗਿਰੋਹ ਦੇ ਮੈਂਬਰ ਉਸ ਦੇ ਘਰ ਵਿੱਚੋਂ ਥਾਰ ਗੱਡੀ, 30 ਤੋਲੇ ਸੋਨਾ, 10 ਹਜ਼ਾਰ ਰੁਪਏ ਦੀ ਨਕਦੀ, ਇੱਕ ਮਾਈਕਰੋਵੇਵ, ਇੱਕ ਐੱਲਈਡੀ, ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਹਨ ਤੇ ਚੋਰੀ ਦੀ ਇਸ ਘਟਨਾ ਦੇ ਵਿੱਚ ਉਸ ਦਾ ਕਈ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮਨਜੀਤ ਕੌਰ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ਅੰਦਰ ਖੜ੍ਹੇ ਬੁਲਟ ਮੋਟਰਸਾਈਕਲ ਨੂੰ ਵੀ ਚੋਰੀ ਕਰਕੇ ਲੈ ਜਾਣ ਦੀ ਨੀਅਤ ਨਾਲ ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ ਪਰ ਮੋਟਰਸਾਈਕਲ ਦੇ ਟਾਇਰਾਂ ਵਿੱਚ ਹਵਾ ਨਾ ਹੋਣ ਕਾਰਨ ਇਸ ਦਾ ਬਚਾਅ ਹੋ ਗਿਆ। ਮਨਜੀਤ ਕੌਰ ਵੱਲੋਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ ਮੌਕੇ ਅਤੇ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਘਰ ਦੇ ਆਸਪਾਸ ਤੇ ਪਿੰਡ ਵਿੱਚ ਹੋਰ ਕਈ ਥਾਵਾਂ 'ਤੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਵੱਲੋਂ ਇਲਾਕੇ ਵਿੱਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਸਖ਼ਤ ਰੋਸ ਕੀਤਾ ਜਾ ਰਿਹਾ ਸੀ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਚੋਰ ਗਿਰੋਹ ਨੂੰ ਤੁਰੰਤ ਕਾਬੂ ਕਰਕੇ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਦਭਾਗੀ ਖ਼ਬਰ: ਪਾਣੀ ਦੇ ਤੇਜ਼ ਵਹਾਅ 'ਚ ਡੁੱਬੇ ਸਕੇ ਭੈਣ-ਭਰਾ, ਦੋਵਾਂ ਦੀ ਮੌਕੇ 'ਤੇ ਹੀ ਹੋਈ ਮੌਤ
NEXT STORY