ਚੰਡੀਗੜ੍ਹ, (ਸੁਸ਼ੀਲ)- ਚੋਰ ਹਾਈਕੋਰਟ 'ਚ ਕੰਮ ਕਰਨ ਵਾਲੇ ਕਰਮਚਾਰੀ ਦੇ ਸੈਕਟਰ-20 ਸਥਿਤ ਘਰ 'ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਵਾਰਦਾਤ ਸਮੇਂ ਸੈਕਟਰ-20 ਵਾਸੀ ਖੁਸ਼ਪਾਲ ਘਰ 'ਚ ਸੁੱਤਾ ਪਿਆ ਸੀ, ਸਵੇਰੇ ਉੱਠ ਕੇ ਸਾਮਾਨ ਚੋਰੀ ਹੋਇਆ ਵੇਖ ਮਾਮਲੇ ਦੀ ਸੂਚਨਾ ਉਸ ਨੇ ਪੁਲਸ ਨੂੰ ਦਿੱਤੀ। ਸੈਕਟਰ-19 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕਰਨ ਮਗਰੋਂ ਮਾਮਲਾ ਦਰਜ ਕਰ ਲਿਆ।
ਖੁਸ਼ਪਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਹਾਈਕੋਰਟ 'ਚ ਕੰਮ ਕਰਦਾ ਹੈ। ਉਹ ਘਰ 'ਚ ਸੁੱਤਾ ਪਿਆ ਸੀ, ਰਾਤ ਨੂੰ ਚੋਰ ਕੰਧ ਟੱਪ ਕੇ ਅੰਦਰ ਆਇਆ ਤੇ ਅਲਮਾਰੀ 'ਚ ਪਈ 10 ਹਜ਼ਾਰ ਦੀ ਨਕਦੀ ਅਤੇ ਸੋਨੇ ਦੀ ਚੇਨ ਲੈ ਕੇ ਫਰਾਰ ਹੋ ਗਿਆ। ਸਵੇਰੇ ਉੱਠਣ ਮਗਰੋਂ ਚੋਰੀ ਦਾ ਪਤਾ ਲੱਗਾ। ਇਸਦੇ ਬਾਅਦ ਉਸਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਚੋਰਾਂ ਦੀ ਭਾਲ ਕਰ ਰਹੀ ਹੈ।
ਕੇ. ਜੇ. ਸਿੰਘ ਤੇ ਮਾਂ ਗੁਰਚਰਨ ਕੌਰ ਦੇ ਕਤਲ ਕੇਸ ਨੇ ਉਡਾਈ ਪੁਲਸ ਦੀ ਨੀਂਦ
NEXT STORY