ਅੰਮ੍ਰਿਤਸਰ, (ਵੜੈਚ)- ਮਹਾਨਗਰ 'ਚ ਉੱਚੇ-ਨੀਵੇਂ ਸੀਵਰੇਜ ਦੇ ਢੱਕਣ ਅਤੇ ਖੁੱਲ੍ਹੇ ਚੈਂਬਰ ਕਿਸੇ ਵੀ ਬੇਗੁਨਾਹ ਰਾਹਗੀਰ ਲਈ ਮੌਤ ਦਾ ਕਾਰਨ ਬਣ ਸਕਦੇ ਹਨ। ਇਸ ਤੋਂ ਪਹਿਲਾਂ ਵੀ ਬੇਤਰਤੀਬ ਢੰਗ ਨਾਲ ਮਹਾਨਗਰ ਵਿਚ ਲੱਗੇ ਸੀਵਰੇਜ ਦੇ ਢੱਕਣਾਂ ਕਰ ਕੇ ਸਕੂਲ ਦੀ ਵਿਦਿਆਰਥਣ ਸਮੇਤ ਇਕ ਸ਼ਹਿਰਵਾਸੀ ਦੀ ਮੌਤ ਹੋ ਗਈ ਸੀ, ਜਦਕਿ ਦਰਜਨਾਂ ਜ਼ਖਮੀ ਹੋ ਚੁੱਕੇ ਹਨ ਪਰ ਕੰਗਾਲ ਨਿਗਮ ਕੋਲ ਸੀਵਰੇਜ ਦੇ ਢੱਕਣ ਠੀਕ ਕਰਵਾਉਣ ਲਈ ਵੀ ਫੰਡ ਨਹੀਂ ਹਨ ਤੇ ਨਾ ਹੀ ਨੰਗੇ ਸੀਵਰੇਜ ਅਤੇ ਚੈਂਬਰਾਂ 'ਤੇ ਨਵੇਂ ਢੱਕਣ ਲਾਏ ਜਾ ਰਹੇ ਹਨ।
ਰਾਮਬਾਗ ਚਿੱਤਰਾ ਟਾਕੀਜ਼ ਰੋਡ ਦੇ ਦੁਕਾਨਦਾਰ ਤੇ ਰੇਹੜੀ ਚਾਲਕ ਜਗਦੀਸ਼ ਕੁਮਾਰ, ਵਿਨੋਦ ਕੁਮਾਰ, ਪ੍ਰਕਾਸ਼, ਅਜੇ ਕੁਮਾਰ ਤੇ ਰਿੰਕੂ ਸ਼ਰਮਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੜਕ ਵਿਚ ਸੀਵਰੇਜ ਦੇ ਉਬੜ-ਖਾਬੜ ਢੱਕਣਾਂ ਤੇ ਬਿਨਾਂ ਢੱਕਣ ਦੇ ਚੈਂਬਰਾਂ ਤੋਂ ਦੁਕਾਨਦਾਰ, ਰੇਹੜੀਆਂ ਵਾਲੇ ਤੇ ਰਾਹਗੀਰ ਕਾਫੀ ਪ੍ਰੇਸ਼ਾਨ ਹਨ। ਆਏ ਦਿਨ ਕੋਈ ਨਾ ਕੋਈ ਦੁਰਘਟਨਾ ਦੌਰਾਨ ਲੋਕ ਡਿੱਗ ਕੇ ਜ਼ਖਮੀ ਹੋ ਜਾਂਦੇ ਹਨ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਕੋਲੋਂ ਜਨਤਾ ਨੇ ਮੰਗ ਕੀਤੀ ਹੈ ਕਿ ਚੈਂਬਰਾਂ ਦੇ ਢੱਕਣ ਰਖਵਾ ਕੇ ਗਲਤ ਤਰੀਕੇ ਨਾਲ ਰੱਖੇ ਸੀਵਰੇਜ ਦੇ ਢੱਕਣਾਂ ਨੂੰ ਦਰੁਸਤ ਕਰਵਾਇਆ ਜਾਵੇ।
ਚੰਡੀਗੜ੍ਹ ਦੀਆਂ ਸੜਕਾਂ 'ਤੇ ਦੌੜ ਰਹੇ ਹਨ 5500 ਤੋਂ ਵੱਧ ਨਾਜਾਇਜ਼ ਆਟੋ
NEXT STORY