ਚੰਡੀਗੜ੍ਹ : ਸੀ.ਬੀ.ਆਈ. ਦੀ ਟੀਮ ਵੱਲੋਂ ਅੱਜ ਚੰਡੀਗੜ੍ਹ 'ਚ ਪੰਜਾਬ ਪੁਲਸ ਦੇ ਡੀ.ਐੱਸ.ਪੀ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਕਪੁਰ 'ਚ ਵੀਰਵਾਰ ਨੂੰ ਸੀ.ਬੀ.ਆਈ. ਦੀ ਟੀਮ ਨੇ ਪੰਜਾਬ ਪੁਲਸ ਦੇ ਡੀ.ਐੱਸ.ਪੀ. ਸਣੇ 50 ਲੱਖ ਦੇ ਰਿਸ਼ਵਤ ਦੇ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਹਾਲੀ ਪੁਲਸ ਦੇ ਡੀ.ਐੱਸ.ਪੀ. ਹੈੱਡਕੁਆਰਟਰ ਅਮਰੋਜ਼ ਸਿੰਘ, ਉਨ੍ਹਾਂ ਦੇ ਰੀਡਰ ਹੈੱਡ ਕਾਂਸਟੇਬਲ ਅਮਨਦੀਪ, ਪ੍ਰਾਈਵੇਟ ਵਿਅਕਤੀ ਮਨੀਸ਼ ਗੌਤਮ ਅਤੇ ਪ੍ਰਦੀਪ ਆਦਿ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਬਟਾਲਾ-ਕਾਦੀਆਂ ਰੋਡ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਬੁਝਾਏ 2 ਘਰਾਂ ਦੇ ਚਿਰਾਗ
ਗ੍ਰਿਫ਼ਤਾਰ ਮੁਲਜ਼ਮਾਂ ਨੂੰ ਚੰਡੀਗੜ੍ਹ ਦੀ ਸੀ.ਬੀ.ਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀ.ਬੀ.ਆਈ ਨੇ ਰਿਸ਼ਵਤ ਮਾਮਲੇ ਵਿੱਚ ਪੁੱਛਗਿੱਛ ਲਈ ਹਡੀ.ਐੱਸ.ਪੀ ਅਮਰੋਜ਼ ਸਿੰਘ ਤੇ ਰੀਡਰ ਕਾਂਸਟੇਬਲ ਅਮਨਦੀਪ ਦਾ 5 ਦਿਨ ਦਾ ਪੁਲਸ ਰਿਮਾਂਡ ਮੰਗਿਆ। ਅਦਾਲਤ ਵੱਲੋਂ ਸੀ.ਬੀ.ਆਈ. ਦਲੀਲ ਸੁਣਨ ਤੋਂ ਬਾਅਦ ਦੋਵਾਂ ਨੂੰ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ, ਜਦਕਿ ਪ੍ਰਾਈਵੇਟ ਵਿਅਕਤੀ ਪ੍ਰਦੀਪ ਅਤੇ ਗੌਤਮ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਹ ਸੀ ਮਾਮਲਾ
ਅੰਬਾਲਾ ਸਥਿਤ ਐੱਮ.ਐੱਸ. ਮੋਹਿਤ ਸ਼ਰਮਾ, ਫੈਂਟੇਸੀ ਗੇਮਿੰਗ ਟੈਕਨਾਲੋਜੀ (ਓ.ਪੀ.ਸੀ) ਦੇ ਡਾਇਰੈਕਟਰ ਨੇ ਸੀ.ਬੀ.ਆਈ. ਨੂੰ ਸ਼ਿਕਾਇਤ ਦਿੱਤੀ ਸੀ ਕਿ ਅਨਿਲ ਮੋਰ ਵਾਸੀ ਜੀਂਦ ਹਰਿਆਣਾ, ਕੈਥਲ ਦਾ ਰਹਿਣ ਵਾਲਾ ਦਿਲਬਾਗ ਉਸ ਤੋਂ 50 ਲੱਖ ਨਕਦ ਅਤੇ ਕੰਪਨੀ ਵਿਚ 33 ਫੀਸਦੀ ਸ਼ੇਅਰ ਦੀ ਮੰਗ ਕਰ ਰਿਹਾ ਹੈ। ਜ਼ੀਰਕਪੁਰ ਪੁਲਸ ਨੇ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਹਨ। ਇਸ ਦੇ ਬਦਲੇ ਅਨਿਲ ਮੋੜ ਜ਼ੀਰਕਪੁਰ ਪੁਲਸ ਦੇ ਨਾਂ 'ਤੇ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : CBSE ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਡੇਟਸ਼ੀਟ ਕੀਤੀ ਜਾਰੀ, ਇਸ ਤਰੀਕ ਤੋਂ ਸ਼ੁਰੂ ਹੋਣਗੇ ਪੇਪਰ
2021 ਦੇ ਕੇਸ ਨੂੰ ਰਫਾ ਦਫ਼ਾ ਕਰਨ ਲਈ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਿਸ ਦਿਨ ਉਹ ਡੀ.ਐੱਸ.ਪੀ ਜ਼ੀਰਕਪੁਰ ਅਮਰੋਜ ਸਿੰਘ ਦੇ ਦਫ਼ਤਰ ਵਿੱਚ ਉਨ੍ਹਾਂ ਦੇ ਰੀਡਰ ਮਨਦੀਪ ਨੂੰ ਮਿਲਿਆ ਸੀ। ਉਸੇ ਦਿਨ ਅਨਿਲ ਮੋੜ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਹ ਡੀ.ਐੱਸ.ਪੀ ਅਮਰੋਜ਼ ਸਿੰਘ ਦੇ ਅਧਾਰ ’ਤੇ ਉਸ ਨੂੰ ਕਾਲ ਕਰ ਰਿਹਾ ਹੈ ਤੇ ਇੱਥੇ ਹੀ ਉਸ ਦਾ ਕੇਸ ਹੱਲ ਕਰਵਾ ਦੇਵੇਗਾ। ਜ਼ੀਰਕਪੁਰ ਪੁਲਸ ਨੇ ਉਸਦੇ ਖਾਤੇ ਬੰਦ ਕਰ ਦਿੱਤੇ ਸਨ ਅਤੇ ਅਨਿਲ ਮੋੜ ਨੇ 50 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸ
NEXT STORY