ਲੁਧਿਆਣਾ (ਖੁਰਾਣਾ)- ਮਹਾਨਗਰ ’ਚ ਆਸਮਾਨ ’ਤੇ ਦਿਨ ਭਰ ਬੱਦਲ ਛਾਏ ਰਹਿਣ ਕਾਰਨ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਅਤੇ ਕਈ ਇਲਾਕਿਆਂ ’ਚ ਬਾਰਿਸ਼ ਪੈਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਪਰ ਇਸ ਵਿਚਕਾਰ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ’ਚ ਮੀਂਹ ਨਾ ਪੈਣ ਕਾਰਨ ਵਧੀ ਹੁੰਮਸ ਲੋਕਾਂ ਲਈ ਜੀਅ ਦਾ ਜੰਜਾਲ ਬਣ ਰਹੀ ਹੈ, ਜਿਸ ਕਾਰਨ ਲੋਕ ਦਿਨ ਭਰ ਪਸੀਨੇ ਨਾਲ ਤਰ ਬਤਰ ਹੁੰਦੇ ਨਜ਼ਰ ਆ ਰਹੇ ਹਨ।
ਸਾਊਥ ਸਿਟੀ, ਹੈਬੋਵਾਲ, ਪੱਖੋਵਾਲ ਰੋਡ, ਭਾਰਤ ਨਗਰੋ ਚੌਕ ਅਤੇ ਬੱਸ ਸਟੈਂਡ ਆਦਿ ਇਲਾਕਿਆਂ ’ਚ ਜੰਮ ਕੇ ਪਈ ਬਰਸਾਤ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ। ਹੁੰਮਸ ਨਾਲ ਭਰੀ ਗਰਮੀ ਦੀ ਤੜਫ ਰਹੇ ਲੋਕ ਵਿਸ਼ੇਸ਼ ਕਰ ਕੇ ਬੱਚਿਆਂ ਨੇ ਬਰਸਾਤ ’ਚ ਖੁੱਲ੍ਹ ਕੇ ਇੰਜੁਆਏ ਕੀਤਾ।
ਇਸ ਦੌਰਾਨ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਬਰਸਾਤ ਦਾ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਕਈ ਇਲਾਕਿਆਂ ’ਚ ਤਾਂ ਭਾਰੀ ਬਰਸਾਤ ਪੈਣ ਕਾਰਨ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਗਈ। ਓਧਰ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਮਹਾਨਗਰ ਦੇ ਵੱਖ-ਵੱਖ ਇਲਾਕਿਆਂ ’ਚ 20 ਫੀਸਦੀ ਤੱਕ ਬਰਸਾਤ ਹੋਈ, ਜਦਕਿ ਨਮੀ ਦੀ ਮਾਤਰਾ 68 ਫ਼ੀਸਦੀ ਰਹੀ।
ਇਹ ਵੀ ਪੜ੍ਹੋ- ਢਾਈ ਸਾਲਾ ਮਾਸੂਮ ਦਾ ਕਤਲ ਕਰ ਬਾਕਸ ਬੈੱਡ 'ਚ ਕਰ'ਤਾ ਸੀ ਬੰਦ, ਅਦਾਲਤ ਨੇ ਕਲਯੁਗੀ ਮਾਂ ਨੂੰ ਸੁਣਾਈ ਮਿਸਾਲੀ ਸਜ਼ਾ
ਇਸ ਦੌਰਾਨ ਮਹਾਨਗਰ ’ਚ ਦਿਨ ਸਮੇਂ 36 ਡਿਗਰੀ ਸੈਲਸੀਅਸ ਦੇ ਨੇੜੇ ਰਹੇ ਤਾਪਮਾਨ ਨੇ ਸ਼ਹਿਰ ਵਾਸੀਆਂ ਨੂੰ 47 ਡਿਗਰੀ ਵਰਗੀ ਭਿਆਨਕ ਅਤੇ ਹੁੰਮਸ ਭਰੀ ਗਰਮੀ ਦੀ ਫੀਲਿੰਗ ਕਰਵਾਈ, ਜਿਸ ਕਾਰਨ ਲੋਕਾਂ ਨੂੰ ਖਾਸ ਕਰ ਕੇ ਸਾਹ ਦੀਆਂ ਬੀਮਾਰੀਆਂ ਨਾਲ ਗ੍ਰਸਤ ਬਜ਼ੁਰਗਾਂ ਅਤੇ ਬੀਮਾਰ ਵਰਗ ਨੂੰ ਸਾਹ ਲੈਣ ’ਚ ਸਮੱਸਿਆ ਮਹਿਸੂਸ ਹੁੰਦੀ ਰਹੀ।
ਰਹੀ ਸਹੀ ਕਸਰ ਪੂਰੀ ਕਰ ਰਹੇ ਪਾਵਰਕਾਮ ਵਿਭਾਗ ਦੇ ਅਧਿਕਾਰੀ
ਮਹਾਨਗਰੀ ਦੇ ਜ਼ਿਆਦਾ ਇਲਾਕਿਆਂ ’ਚ ਸਾਉਣ ਦਾ ਮਹੀਨਾ ਸ਼ੁਰੂ ਹੋਣ ਤੋਂ ਬਾਅਦ ਵੀ ਬਰਾਸਤ ਨਾ ਪੈਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਿਆ। ਹਾਲਾਤ ਇਹ ਬਣੇ ਹੋਏ ਹਨ ਕਿ ਪੱਖੇ ਅਤੇ ਕੂਲਰ ਚਲਾਉਣ ਤੋਂ ਬਾਅਦ ਵੀ ਲੋਕਾਂ ਦੇ ਸਰੀਰ ’ਤੇ ਵਹਿਣ ਵਾਲਾ ਪਸੀਨਾ ਸੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ, ਉੱਪਰੋਂ ਰਹੀ-ਸਹੀ ਕਸਰ ਪਾਵਰਕਾਮ ਵਿਭਾਗ ਵੱਲੋਂ ਲਗਾਏ ਜਾ ਰਹੇ ਬਿਜਲੀ ਦੇ ਅਣ-ਐਲਾਨੇ ਅਤੇ ਲੰਮੇ ਕੱਟ ਪੂਰੀ ਕਰ ਰਹੇ ਹਨ, ਜਿਸ ਕਾਰਨ ਸ਼ਹਿਰ ਨਿਵਾਸੀਆਂ ’ਚ ਹਾਹਾਕਾਰ ਮਚੀ ਹੋਈ ਹੈ।
ਇਹ ਵੀ ਪੜ੍ਹੋ- ਹੈਰਾਨੀਜਨਕ ਘਟਨਾ- ਘਰੋਂ ਬਿਊਟੀ ਪਾਰਲਰ ਲਈ ਗਈਆਂ ਸਹੇਲੀਆਂ ਸ਼ੱਕੀ ਹਾਲਾਤ 'ਚ ਹੋਈਆਂ ਲਾਪਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਢਾਈ ਸਾਲਾ ਮਾਸੂਮ ਦਾ ਕਤਲ ਕਰ ਬਾਕਸ ਬੈੱਡ 'ਚ ਕਰ'ਤਾ ਸੀ ਬੰਦ, ਅਦਾਲਤ ਨੇ ਕਲਯੁਗੀ ਮਾਂ ਨੂੰ ਸੁਣਾਈ ਮਿਸਾਲੀ ਸਜ਼ਾ
NEXT STORY