ਲੁਧਿਆਣਾ (ਵਿੱਕੀ) - ਸੋਸ਼ਲ ਮੀਡੀਆ ਜਿਥੇ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਉਥੇ ਕਦੇ-ਕਦੇ ਇਹ ਪ੍ਰੇਸ਼ਾਨੀ ਦਾ ਸਬੱਬ ਵੀ ਬਣ ਜਾਂਦਾ ਹੈ। ਇਹੀ ਕਾਰਣ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਫਰਜ਼ੀ ਜਾਣਕਾਰੀ ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ ਲਈ ਸਿਰਦਰਦ ਬਣੀ ਹੋਈ ਹੈ। ਸੀ. ਬੀ. ਐੱਸ. ਈ. ਨੇ ਆਪਣੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚੌਕੰਨੇ ਕਰਦੇ ਹੋਏ ਕਿਹਾ ਕਿ ਹਾਲ ਹੀ ਦੇ ਦਿਨਾਂ ’ਚ ਸੋਸ਼ਲ ਮੀਡੀਆ ’ਤੇ ਜੋ ਬੋਰਡ ਪ੍ਰੀਖਿਆ ਸ਼ਡਿਊਲ ਵਾਇਰਲ ਹੋ ਰਿਹਾ ਹੈ, ਉਸ ’ਤੇ ਵਿਸ਼ਵਾਸ ਨਾ ਕਰਨ। ਇਹ ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆ ਸ਼ਡਿਊਲ ਪਿਛਲੇ ਸਾਲ ਦਾ ਹੈ। ਬੋਰਡ ਵੱਲੋਂ ਇਸ ਸਬੰਧੀ ਇਕ ਸਪੱਸ਼ਟੀਕਰਨ ਵੀ ਜਾਰੀ ਕੀਤਾ ਗਿਆ ਹੈ।
ਸੀ. ਬੀ. ਐੱਸ. ਈ. ਨੇ ਸਪੱਸ਼ਟ ਕੀਤਾ ਹੈ ਕਿ ਬੋਰਡ ਕਲਾਸਾਂ 10, 12 ਬੋਰਡ ਪ੍ਰੀਖਿਆ ਸ਼ਡਿਊਲ ਮੁਤਾਬਕ ਲਵੇਗਾ। ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆ 4 ਮਈ ਨੂੰ ਸ਼ੁਰੂ ਹੋ ਰਹੀਆਂ ਹਨ । 10ਵੀਂ ਦੀਆਂ ਪ੍ਰੀਖਿਆਵਾਂ 7 ਜੂਨ ਨੂੰ ਖ਼ਤਮ ਹੋਣਗੀਆਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ 14 ਜੂਨ ਨੂੰ ਖ਼ਤਮ ਹੋਣਗੀਆਂ। ਬੋਰਡ ਮੁਤਾਬਕ ਕੁਝ ਲੋਕ ਜਾਣਬੁੱਝ ਕੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਸਬੰਧੀ ਪੁਰਾਣੀਆਂ ਖ਼ਬਰਾਂ ਪ੍ਰਸਾਰਿਤ ਕਰ ਕੇ ਇਸ ਸਾਲ ਦੀ ਬੋਰਡ ਪ੍ਰੀਖਿਆ ਸਬੰਧੀ ਭਰਮ ਪੈਦਾ ਕਰਨ ਦਾ ਯਤਨ ਕਰ ਰਹੇ ਹਨ। ਵਿਦਿਆਰਥੀਆਂ ਨੂੰ ਪਿਛਲੇ ਸਾਲ ਦੇ ਪੁਰਾਣੇ ਸਰਕੁਲਰ ਤੋਂ ਗੁੰਮਰਾਹ ਨਹੀਂ ਹੋਣਾ ਚਾਹੀਦਾ।
ਨੋਟ -CBSE ਲਈ ਸਿਰਦਰਦ ਬਣਿਆ ਸੋਸ਼ਲ ਮੀਡੀਆ! ਫਿਰ ਵਾਇਰਲ ਹੋਈ ‘ਫਰਜ਼ੀ ਡੇਟਸ਼ੀਟ’, ਦੇ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯਾਤਰੀਆਂ ਨੂੰ ਵੱਡੀ ਰਾਹਤ, ਇਕ ਸਾਲ ਬਾਅਦ ਟਰੈਕ ’ਤੇ ਫਿਰ ਦੌੜੇਗੀ ਪੈਸੰਜਰ ਗੱਡੀ
NEXT STORY