ਮੋਗਾ (ਕਸ਼ਿਸ਼ ਸਿੰਗਲਾ) : ਤੜਕਸਾਰ ਮੋਗਾ ਦੀ ਰਾਮਗੰਜ ਮੰਡੀ ਤੋਂ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਲੱਸੀ ਲੈਣ ਲਈ ਡਾਇਰੀ ਉੱਪਰ ਰੁਕਦਾ ਹੈ ਅਤੇ ਇਸੇ ਦਰਮਿਆਨ ਸਨੈਚਰਾਂ ਵੱਲੋਂ ਉਸ ਦੇ ਗਲ ਵਿਚੋਂ ਸੋਨੇ ਦੀ ਚੇਨ ਖੋਹ ਲਈ ਜਾਂਦੀ ਹੈ ਤੇ ਤੇਜ਼ੀ ਨਾਲ ਫਰਾਰ ਹੋ ਜਾਂਦਾ ਹੈ। ਲੁੱਟ ਦੀ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਲੁਟੇਰਾ ਤੇਜ਼ੀ ਨਾਲ ਗਲੇ ਵਿਚੋਂ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਡਿੱਗੀ ਅਸਮਾਨੀ ਬਿਜਲੀ ਨੇ ਮਚਾਈ ਤਬਾਹੀ, ਲੱਖਾਂ ਦਾ ਨੁਕਸਾਨ
ਦੂਜੇ ਪਾਸੇ ਜਿਸ ਵਿਅਕਤੀ ਨਾਲ ਇਹ ਘਟਨਾ ਵਾਪਰੀ ਹੈ, ਉਸਨੇ ਫੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਨਾਂ ਜਤਿੰਦਰ ਕੁਮਾਰ ਹੈ ਅਤੇ ਉਹ ਮੋਗਾ ਦੇ ਬਿਲ ਰੋਡ ਦਾ ਵਾਸੀ ਹੈ। ਉਕਤ ਨੇ ਦੱਸਿਆ ਕਿ ਸੋਨੇ ਦੀ ਚੈਨ ਲਗਭਗ ਢਾਈ ਤੋਲੇ ਦੀ ਸੀ ਅਤੇ ਉਸਦੀ ਕੀਮਤ ਲਗਭਗ ਸਾਢੇ ਤਨ ਲੱਖ ਦੇ ਕਰੀਬ ਹੋਵੇਗੀ। ਫਿਲਹਾਲ ਘਟਨਾ ਦੀ ਜਾਣਕਾਰੀ ਸੰਬੰਧਤ ਥਾਣੇ ਨੂੰ ਪੀੜਤ ਵੱਲੋਂ ਦੇ ਦਿੱਤੀ ਗਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ। ਪੁਲਸ ਮੁਤਾਬਕ ਸੀ. ਸੀ. ਟੀ. ਵੀ. ਫੂਟੇਜ ਦੇ ਆਧਾਰ 'ਤੇ ਕਾਰਵਾਈ ਜਾਰੀ ਹੈ, ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।
ਟ੍ਰੇਨਾਂ ਵਿਚ ਬਿਨਾਂ ਵਜ੍ਹਾ ਚੇਨ ਖਿੱਚਣ ਵਾਲਿਆਂ ਖ਼ਿਲਾਫ਼ ਸਖ਼ਤੀ: 630 ਕੇਸ ਦਰਜ, 84,300 ਰੁਪਏ ਜੁਰਮਾਨਾ
NEXT STORY