ਜਲੰਧਰ(ਵਿਨੀਤ)— ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ) ਵੱਲੋਂ 12ਵੀਂ ਅਤੇ 10ਵੀਂ ਜਮਾਤ ਦੀ ਪ੍ਰੀਖਿਆ 5 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ, ਜਿਸ ਦੇ ਤਹਿਤ ਜਲੰਧਰ, ਕਪੂਰਥਲਾ ਅਤੇ ਫਗਵਾੜਾ ਰਿਜ਼ਨ ਤੋਂ 12ਵੀਂ ਦੇ 12 ਹਜ਼ਾਰ ਅਤੇ 10ਵੀਂ ਦੇ 11 ਹਜ਼ਾਰ ਦੇ ਲਗਭਗ ਵਿਦਿਆਰਥੀ ਪ੍ਰੀਖਿਆ ਦੇਣਗੇ। ਉਕਤ ਜਾਣਕਾਰੀ ਦਿੰਦੇ ਹੋਏ ਸੀ. ਬੀ. ਐੱਸ. ਈ. ਦੀ ਰਿਜ਼ਨਲ ਕੋ-ਆਰਡੀਨੇਟਰ ਪ੍ਰਿੰ.ਡਾ. ਰਸ਼ਿਮ ਵਿਜ ਨੇ ਦੱਸਿਆ ਕਿ ਸੀ. ਬੀ. ਐੱਸ. ਈ. ਪ੍ਰੀਖਿਆ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ, ਜਿਸ ਦੇ ਤਹਿਤ ਰਿਜ਼ਨ ਭਰ 'ਚ ਕੁੱਲ 24 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਪ੍ਰੀਖਿਆ ਸਵੇਰੇ 10.30 ਤੋਂ 1.30 ਵਜੇ ਤੱਕ ਹੋਵੇਗੀ।
ਸੀ. ਬੀ. ਐੱਸ. ਈ. ਨੇ 10ਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਰਾਹਤ
ਸੀ. ਬੀ. ਐੱਸ. ਈ. ਨੇ ਇਸ ਵਾਰ 10ਵੀਂ ਦੇ ਬੋਰਡ ਦੀ ਪ੍ਰੀਖਿਆ ਨੂੰ ਕਾਫੀ ਰਾਹਤ ਦਿੰਦੇ ਹੋਏ ਉਨ੍ਹਾਂ ਦੇ ਪਾਸਿੰਗ ਕ੍ਰਾਈਟੀਰੀਆ 'ਚ ਕੁਝ ਬਦਲਾਅ ਕੀਤਾ ਹੈ, ਜਿਸ ਦੇ ਤਹਿਤ ਹੁਣ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਹਰ ਵਿਸ਼ੇ 'ਚ ਇੰਟਰਨਲ ਅਸੈਸਮੈਂਟ ਅਤੇ ਬੋਰਡ ਪੇਪਰਾਂ ਦੇ ਨੰਬਰਾਂ ਨੂੰ ਮਿਲਾ ਕੇ 33 ਨੰਬਰ ਲੈਣੇ ਹੋਣਗੇ। ਪਹਿਲਾਂ 10ਵੀਂ ਦੇ ਵਿਦਿਆਰਥੀਆਂ ਨੂੰ 80 'ਚੋਂ 33 ਨੰਬਰ ਲੈਣੇ ਪੈਂਦੇ ਸਨ ਅਤੇ 20 ਨੰਬਰਾਂ ਦੀ ਇੰਟਰਨਲ ਅਸੈਸਮੈਂਟ ਹੁੰਦੀ ਸੀ ਪਰ ਹੁਣ ਸਾਲ 2017-18 ਦੀ ਪ੍ਰੀਖਿਆ 'ਚ ਵਿਦਿਆਰਥੀਆਂ ਨੂੰ ਨਵੀਂ ਸਿੱਖਿਆ ਨੀਤੀ ਦੇ ਆਧਾਰ 'ਤੇ ਪਾਸ ਹੋਣਾ ਹੋਵੇਗਾ। ਸੀ. ਬੀ. ਐੱਸ. ਈ. ਵੱਲੋਂ ਉਕਤ ਐਲਾਨ 16 ਫਰਵਰੀ ਨੂੰ ਹੋਈ ਪ੍ਰੀਖਿਆ ਕਮੇਟੀ ਦੀ ਮੀਟਿੰਗ 'ਚ ਕੀਤੀ ਗਈ।
ਵਿਦਿਆਰਥੀਆਂ 'ਤੇ ਰਹੇਗੀ ਸੀ. ਸੀ. ਟੀ. ਵੀ. ਦੀ ਨਜ਼ਰ
ਸੀ. ਬੀ. ਐੱਸ. ਈ. ਮੁਤਾਬਕ ਇਸ ਵਾਰ ਹੋਣ ਵਾਲੀ ਪ੍ਰੀਖਿਆ ਸੀ. ਸੀ. ਟੀ. ਵੀ. ਕੈਮਰੇ ਦੀ ਨਜ਼ਰ 'ਚ ਕੈਦ ਰਹੇਗੀ। ਮਿਲੀ ਜਾਣਕਾਰੀ ਮੁਤਾਬਕ ਜਿਹੜੇ ਪ੍ਰੀਖਿਆ ਕੇਂਦਰਾਂ 'ਚ ਸੀ. ਸੀ. ਟੀ. ਵੀ. ਕੈਮਰੇ ਦੀ ਵਿਵਸਥਾ ਨਹੀਂ ਹੈ, ਉਹ ਜਲਦੀ ਹੀ ਨਵੇਂ ਸੈਸ਼ਨ ਤੋਂ ਸੀ. ਸੀ. ਟੀ. ਵੀ. ਕੈਮਰੇ ਲਗਵਾ ਕੇ ਬੋਰਡ ਨਿਯਮਾਂ ਦਾ ਪਾਲਣ ਕਰਨਗੇ।
ਰਿਸ਼ਤਿਆਂ ਦੇ ਖੂਨ ਨੇ ਸਮਾਜ ਨੂੰ ਕੀਤਾ ਸ਼ਰਮਸਾਰ
NEXT STORY