ਚੰਡੀਗੜ੍ਹ,(ਅਸ਼ਵਨੀ): ਕੇਂਦਰ ਸਰਕਾਰ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਪੀ. ਜੀ. ਐੱਸ. ਈ.) ਕਪੂਰਥਲਾ ਦੇ ਦੂਜੇ ਪੜਾਅ ਅਧੀਨ ਅਪਗ੍ਰੇਡਸ਼ਨ ਲਈ 26.90 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਵਾਲਾ ਪੰਜਾਬ ਵਾਲਾ ਮਤਾ ਮਨਜ਼ੂਰ ਕਰ ਲਿਆ ਹੈ। ਮੈਥੇਮੈਟਿਕਸ ਤੇ ਇਲੈਕਟ੍ਰਸਿਟੀ ਗੈਲਰੀ ਸਥਾਪਿਤ ਕਰਨ ਲਈ 2.46 ਕਰੋੜ ਰੁਪਏ ਦੀ ਮੁੱਢਲੀ ਵਿੱਤੀ ਸਹਾਇਤਾ ਲਈ ਵੀ ਕੇਂਦਰ ਵਲੋਂ ਪ੍ਰਵਾਨਗੀ ਮਿਲ ਗਈ ਹੈ। ਸਰਕਾਰੀ ਬੁਲਾਰੇ ਮੁਤਾਬਕ ਇਸ ਸਬੰਧੀ ਕੇਂਦਰੀ ਸੱਭਿਆਚਾਰ ਮੰਤਰਾਲੇ ਵਲੋਂ ਇਕ ਪ੍ਰੈਸ ਬਿਆਨ ਪ੍ਰਾਪਤ ਹੋਇਆ ਹੈ। ਭਾਰਤ ਸਰਕਾਰ ਵਲੋਂ 2.46 ਕਰੋੜ ਰੁਪਏ ਦੇ ਫੰਡਾਂ ਦੀ ਰਿਲੀਜ਼ ਸੂਬੇ ਦੇ ਹਿੱਸੇ ਦੇ ਫੰਡ ਤਹਿਤ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਸਕੀਮ ਫਾਰ ਪ੍ਰਮੋਸ਼ਨ ਆਫ ਸਾਇੰਸ (ਐੱਸ.ਪੀ.ਓ.ਸੀ.ਐੱਸ.) ਦੇ ਰੂਪ 'ਚ ਦਿੱਤੀ ਜਾ ਰਹੀ 15 ਕਰੋੜ ਦੀ ਵਿੱਤੀ ਸਹਾਇਤਾ 'ਚੋਂ ਮੌਜੂਦਾ ਬੁਨਿਆਦੀ ਢਾਂਚੇ 'ਚ 4.10 ਕਰੋੜ ਰੁਪਏ ਦੀ ਰਾਸ਼ੀ ਗੈਲਰੀਆਂ ਸਥਾਪਤ ਕਰਨ ਲਈ ਦਿੱਤੀ ਜਾਵੇਗੀ। ਮੰਤਰਾਲੇ ਨੇ ਪੀ.ਜੀ.ਐੱਸ.ਸੀ. ਨੂੰ ਗੈਲਰੀਆਂ ਸਥਾਪਤ ਕਰਨ ਲਈ ਪੰਜਾਬ ਸਰਕਾਰ ਤੋਂ ਬਣਦੇ ਹਿੱਸੇ (1.64 ਕਰੋੜ ਰੁਪਏ) ਦਾ ਫੰਡ ਜਾਰੀ ਕਰਾਉਣ ਸਬੰਧੀ ਗੱਲਬਾਤ ਕਰਨ ਲਈ ਵੀ ਕਿਹਾ ਹੈ। ਪੀ.ਜੀ.ਐੱਸ.ਸੀ. ਲਈ ਇਨ੍ਹਾਂ ਗੈਲਰੀਆਂ 'ਚ ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮ, ਕੋਲਕੱਤਾ ਵਲੋਂ ਸੁਝਾਏ ਗਏ ਵਿਸ਼ਿਆਂ ਨੂੰ ਸ਼ਾਮਲ ਕਰਨਾ ਤੇ ਦਰਸਾਉਣਾ ਲਾਜ਼ਮੀ ਹੋਵੇਗਾ।
ਬਰਗਾੜੀ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ : ਰੰਧਾਵਾ
NEXT STORY