ਲੁਧਿਆਣਾ (ਧੀਮਾਨ) : ਪੰਜਾਬ ਜੀ. ਐੱਸ. ਟੀ. ਦੇ ਲੁਧਿਆਣਾ ਦਫ਼ਤਰ ਵਿਚ ਤਾਇਨਾਤ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਨੇ ਜੇਬ ਗਰਮ ਕਰਨ ਦਾ ਨਵਾਂ ਰਸਤਾ ਲੱਭਿਆ ਹੈ। ਉਹ ਆਪਣੇ ਏਰੀਏ ਦੀ ਸੈਂਟਰਲ ਜੀ. ਐੱਸ. ਟੀ. ਵਿਚ ਰਜਿਸਟਰਡ ਫਰਮਾਂ ਦੀ ਲਿਸਟ ਕੱਢ ਕੇ ਪਾਰਟੀਆਂ ਨੂੰ ਆਪਣੇ ਕੋਲ ਬੁਲਾਉਂਦੇ ਹਨ ਅਤੇ ਉਨ੍ਹਾਂ ਦੀ ਖਰੀਦੋ-ਫਰੋਖਤ ਦੀ ਫਰਜ਼ੀ ਬਿਲਿੰਗ ਮਿਲਣ ਦਾ ਡਰਾਵਾ ਦੇ ਕੇ ਆਪਣੀਆਂ ਜੇਬਾਂ ਗਰਮ ਕਰਦੇ ਹਨ। ਇਸ ਸਬੰਧ ’ਚ ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਮੰਤਰੀ ਦੇ ਖਾਸਮ ਖਾਸ ਮੰਨੇ ਜਾਣ ਵਾਲੇ ਨੇਤਾ ਜਗਮੋਹਨ ਸ਼ਰਮਾ ਨੇ ਇਨ੍ਹਾਂ ਅਧਿਕਾਰੀਆਂ ਦੇ ਸਾਰੇ ਦਸਤਾਵੇਜ਼ ਇਕੱਠੇ ਕਰ ਕੇ ਮੁੱਖ ਮੰਤਰੀ ਨੂੰ ਭੇਜ ਦਿੱਤੇ ਹਨ। ਸ਼ਰਮਾ ਮੁਤਾਬਕ ਉਨ੍ਹਾਂ ਕੋਲ ਕੁੱਝ ਕਾਰੋਬਾਰੀਆਂ ਦੀਆਂ ਸ਼ਿਕਾਇਤਾਂ ਆਈਆਂ ਹਨ ਕਿ ਜੀ. ਐੱਸ. ਟੀ. ਦੇ ਕੁੱਝ ਅਧਿਕਾਰੀਆਂ ਨੇ ਨੈਕਸਸ ਬਣਾ ਕੇ ਲੋਕਾਂ ਨੂੰ ਬਿਨਾਂ ਕਾਰਨ ਪਰੇਸ਼ਾਨ ਕਰ ਕੇ ਮੋਟੀ ਰਿਸ਼ਵਤ ਲੈਣੀ ਸ਼ੁਰੂ ਕੀਤੀ ਹੋਈ ਹੈ, ਜਦੋਂ ਕਿ ਜਿਨ੍ਹਾਂ ਕਾਰੋਬਾਰੀਆਂ ਨੂੰ ਉਹ ਬੁਲਾਉਂਦੇ ਹਨ, ਉਨ੍ਹਾਂ ’ਚੋਂ ਇਕ ਵੀ ਫਰਮ ਸਟੇਟ ਜੀ. ਐੱਸ. ਟੀ. ਕੋਲ ਰਜਿਸਟਰਡ ਨਹੀਂ ਹੁੰਦੀ, ਸਗੋਂ ਸੈਂਟਰਲ ਜੀ. ਐੱਸ. ਟੀ. ਵਿਭਾਗ ਵਿਚ ਇਹ ਫਰਮਾਂ ਰਜਿਸਟਰਡ ਹਨ।
ਇਹ ਵੀ ਪੜ੍ਹੋ : 'ਕੋਰੋਨਾ' ਕਹਿਰ ਦੌਰਾਨ 'ਪੰਜਾਬ ਵਜ਼ਾਰਤ' ਦੀ ਅਹਿਮ ਮੀਟਿੰਗ ਅੱਜ, ਆਕਸੀਜਨ ਦੀ ਘਾਟ 'ਤੇ ਹੋਵੇਗੀ ਚਰਚਾ
ਛਾਣਬੀਣ ਕਰਨ ’ਤੇ ਪਤਾ ਲੱਗਾ ਕਿ ਹੇਠਲੇ ਪੱਧਰ ਦੇ ਅਧਿਕਾਰੀਆਂ ਨੇ ਨਾਜਾਇਜ਼ ਤਰੀਕੇ ਨਾਲ ਪੈਸਾ ਕਮਾਉਣ ਦਾ ਨਵਾਂ ਰਸਤਾ ਲੱਭਿਆ ਹੈ। ਇਹ ਇੰਸਪੈਕਟਰ ਪੱਧਰ ਦੇ ਅਧਿਕਾਰੀ ਆਪਣੇ-ਆਪਣੇ ਏਰੀਆ ਦੀਆਂ ਉਹ ਫਰਮਾਂ ਲੱਭਦੇ ਹਨ। ਜੋ ਸੈਂਟਰਲ ਜੀ. ਐੱਸ. ਟੀ. ਵਿਭਾਗ ਕੋਲ ਰਜਿਸਟਰਡ ਅਤੇ ਇਨ੍ਹਾਂ ਦਾ ਸਬੰਧ ਮਤਲਬ ਇਨ੍ਹਾਂ ਦੇ ਅਧਿਕਾਰ ਖੇਤਰ ਵਿਚ ਪੈਣ ਵਾਲੀਆਂ ਫਰਮਾਂ ਨਾਲ ਕੋਈ ਕਾਰੋਬਾਰੀ ਡੀਲ ਕੀਤੀ ਹੋਈ ਹੈ। ਇਸ ਦੌਰਾਨ ਫਰਮ ਮਾਲਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਜਾਲੀ ਬਿਲਿੰਗ ਦਾ ਡਾਟਾ ਮਿਲਿਆ ਹੈ ਕਿ ਉਹ ਇਸ ਨੂੰ ਸੈਂਟਰਲ ਜੀ. ਐੱਸ. ਟੀ. ਨੂੰ ਸੌਂਪ ਦੇਣ। ਇੰਨੇ ਵਿਚ ਸੌਦਾ ਤੈਅ ਹੋ ਜਾਂਦਾ ਹੈ ਅਤੇ ਸਟੇਟ ਦੇ ਉਪਰੋਕਤ ਅਫ਼ਸਰ ਜੇਬਾਂ ਗਰਮ ਕਰ ਕੇ ਅਗਲੇ ਸ਼ਿਕਾਰ ਨੂੰ ਲੱਭਣ ਲੱਗ ਜਾਂਦੇ ਹਨ, ਜਦੋਂ ਕਿ ਅਸਲ ਵਿਚ ਜਿਨ੍ਹਾਂ ਫਰਜ਼ੀ ਕੰਪਨੀਆਂ ਦਾ ਹਵਾਲਾ ਉਪਰੋਕਤ ਅਫ਼ਸਰ ਦਿੰਦੇ ਹਨ, ਉਨ੍ਹਾਂ ਫਰਮਾਂ ਨੇ ਸੈਂਟਰਲ ਜੀ. ਐੱਸ. ਟੀ. ਵਾਲੀਆਂ ਫਰਮਾਂ ਦੇ ਗਾਹਕਾਂ ਨਾਲ ਖਰੀਦ- ਫਰੋਖਤ ਦੀ ਹੁੰਦੀ ਹੈ ਅਤੇ ਡਰਾਇਆ ਸੈਂਟਰਲ ਜੀ. ਐੱਸ. ਟੀ. ਵਾਲੀਆਂ ਅਸਲੀ ਫਰਮਾਂ ਨੂੰ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਹੱਦ 'ਤੇ ਵਧਾਈ ਗਈ ਸਖ਼ਤੀ, ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੇ ਕੀਤੇ ਜਾ ਰਹੇ 'ਕੋਰੋਨਾ ਟੈਸਟ'
ਇੰਨਾ ਹੀ ਨਹੀਂ ਇਹ ਅਧਿਕਾਰੀ 3 ਤੋਂ 5 ਫੀਸਦੀ ਰਿਸ਼ਵਤ ਲੈ ਕੇ ਲੋਕਾਂ ਦੇ ਪੁਰਾਣੇ ਫਸੇ ਹੋਏ ਵੈਟ ਰਿਫੰਡ ਵੀ ਧੜਾਧੜ ਕੱਢਵਾ ਰਹੇ ਹਨ। ਸ਼ਰਮਾ ਕਹਿੰਦੇ ਹਨ ਕਿ ਇਸ ਸਬੰਧ ਵਿਚ ਸਾਰੀ ਫਾਈਲ ਤਿਆਰ ਕਰ ਕੇ ਮੁੱਖ ਮੰਤਰੀ ਨੂੰ ਭੇਜ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਵੀ ਕਾਂਗਰਸੀ ਆਗੂ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਪਟਵਾਰੀਆਂ ਵੱਲੋਂ ਰਿਸ਼ਵਤ ਲੈ ਕੇ ਫਰਦ ਦੇਣ ਦੀ ਜੋ ਖੇਡ ਰਚੀ ਸੀ, ਉਸ ਦਾ ਪਰਦਾਫਾਸ਼ ਕਰ ਕੇ ਮੁੱਖ ਮੰਤਰੀ ਦੇ ਸਾਹਮਣੇ ਸਾਰੇ ਦਸਤਾਵੇਜ਼ ਪੇਸ਼ ਕੀਤੇ ਸਨ। ਜਿਸ ਦਾ ਨਤੀਜਾ ਇਹ ਹੋਇਆ ਕਿ ਇਕ ਹਫ਼ਤੇ ਦੇ ਅੰਦਰ ਹੀ ਸਾਰੇ ਮਾਮਲੇ ਦਾ ਹੱਲ ਕੱਢਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਸ ਆਧਾਰ 'ਤੇ ਆਵੇਗਾ ਨਤੀਜਾ
ਪਿਛਲੇ 6 ਸਾਲਾਂ ਤੋਂ ਲੁਧਿਆਣਾ ’ਚ ਹੀ ਟਿਕੇ ਹਨ ਅਧਿਕਾਰੀ
ਕਾਂਗਰਸੀ ਆਗੂ ਜਗਮੋਹਨ ਸ਼ਰਮਾ ਨੇ ਮੁੱਖ ਮੰਤਰੀ ਨੂੰ ਭੇਜੀ ਰਿਪੋਰਟ ’ਚ ਲਿਖਿਆ ਹੈ ਕਿ ਰਿਸ਼ਵਤ ਦੀ ਖੇਡ ਖੇਡਣ ਵਾਲੇ ਜੀ. ਐੱਸ. ਟੀ. ਦੇ ਅਧਿਕਾਰੀ ਪਿਛਲੇ 6 ਸਾਲਾਂ ਤੋਂ ਲੁਧਿਆਣਾ ਸਟੇਸ਼ਨ ’ਤੇ ਹੀ ਟਿਕੇ ਹੋਏ ਹਨ। ਦਿਖਾਵੇ ਲਈ ਜੀ. ਐੱਸ. ਟੀ. ਵਿਭਾਗ ਦੇ ਲੁਧਿਆਣਾ-1 ਤੋਂ ਲੁਧਿਆਣਾ-2 ਅਤੇ ਲੁਧਿਆਣਾ–2 ਵਾਲੇ ਲੁਧਿਆਣਾ-1 ਵਿਚ ਟਰਾਂਸਫਰ ਕਰ ਦਿੱਤੇ ਜਾਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ
ਜਲੰਧਰ ਦੇ ਮਸ਼ਹੂਰ ਹੋਟਲ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਪਹੁੰਚੀ ਪੁਲਸ ਤੇ ਪਿਆ ਭੜਥੂ
NEXT STORY