ਲੁਧਿਆਣਾ(ਸਿਆਲ)-ਤਾਜਪੁਰ ਰੋਡ ਸਥਿਤ ਕੇਂਦਰੀ ਜੇਲ 'ਚ ਸੋਮਵਾਰ ਨੂੰ ਡੀ. ਸੀ. ਪੀ. ਅਸ਼ਵਨੀ ਕਪੂਰ ਦੀ ਅਗਵਾਈ 'ਚ ਪੁਲਸ ਜਵਾਨਾਂ ਵੱਲੋਂ ਕੀਤੀ ਸਰਚ ਦੌਰਾਨ ਕੈਦੀਆਂ ਤੋਂ ਮਿਲੇ ਮੋਬਾਇਲ ਸਮੇਤ ਹੋਰ ਪਾਬੰਦੀਸ਼ੁਦਾ ਸਾਮਾਨ ਸਬੰਧੀ ਜੇਲ ਪ੍ਰਸ਼ਾਸਨ ਵੱਲੋਂ ਭੇਜੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ। ਧਿਆਨਦੇਣਯੋਗ ਹੈ ਕਿ ਸੋਮਵਾਰ ਸਵੇਰ 6 ਵਜੇ ਜੇਲ ਦੀਆਂ ਵੱਖ-ਵੱਖ ਬੈਰਕਾਂ 'ਚ ਪੁਲਸ ਵੱਲੋਂ ਚਲਾਈ ਸਰਚ ਮੁਹਿੰਮ ਦੌਰਾਨ ਇਕ ਮੋਬਾਇਲ ਫੋਨ ਅਤੇ ਇਕ ਸÎਿਰੰਜ, ਚਮਚ ਅਤੇ ਬਰੱਸ਼ ਨੂੰ ਜੋੜ ਕੇ ਬਣਾਈ ਗਈ ਨੁਕੀਲੀ ਚੀਜ਼ ਸਮੇਤ ਇਕ ਬੈਟਰੀ, ਇਕ ਟੁੱਟੀ ਹੋਈ ਕੈਂਚੀ ਅਤੇ ਇਕ ਚਾਕੂ ਬਰਾਮਦ ਹੋਇਆ ਸੀ। ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਦੀ ਸ਼ਿਕਾਇਤ 'ਤੇ ਪੁਲਸ ਨੇ ਪਾਬੰਦੀਸ਼ੁਦਾ ਸਾਮਾਨ ਨਾਲ ਸਬੰਧਤ ਬੰਦੀਆਂ ਰਾਜਵਿੰਦਰ ਸਿੰਘ, ਰਾਹੁਲ ਕੁਮਾਰ, ਸੁਰਜੀਤ ਲਾਲ, ਦੀਪਕ ਕੁਮਾਰ, ਮਨੂ ਅਟਵਾਲ, ਸੁਖਵਿੰਦਰ ਸਿੰਘ, ਰਾਕੇਸ਼ ਕੁਮਾਰ ਅਤੇ ਹਰਮਨਜੀਤ ਸਿੰਘ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਰਕਿੰਗ 'ਚ ਖੜ੍ਹੀ ਕਾਰ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
NEXT STORY