ਸਾਦਿਕ (ਪਰਮਜੀਤ) - ਸਾਬਕਾ ਮੁੱਖ ਮੰਤਰੀ ਪੰਜਾਬ ਸਵ. ਦਰਬਾਰਾ ਸਿੰਘ ਦੇ ਅਤੀ ਨਜ਼ਦੀਕੀ ਰਿਸ਼ਤੇਦਾਰ ਅਤੇ ਸੁਤੰਤਰਤਾ ਸੈਨਾਨੀ ਪਰਿਵਾਰ ਦੇ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਢਿੱਲੋਂ ਕੋ-ਚੇਅਰਮੈਨ ਪੇਂਡੂ ਵਿਕਾਸ ਸੈੱਲ ਪੰਜਾਬ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਅਤੇ ਬਲਜਿੰਦਰ ਸਿੰਘ ਢਿੱਲੋਂ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਗੁਲਾਬ ਕੌਰ ਢਿੱਲੋਂ (83) ਧਰਮ ਪਤਨੀ ਸਵ. ਬਲਬੀਰ ਸਿੰਘ ਢਿੱਲੋਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ 'ਚ ਲਪੇਟ ਕੇ ਸ਼ਮਸ਼ਾਨਘਾਟ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸੁਰਜੀਤ ਸਿੰਘ ਢਿੱਲੋਂ, ਬਲਜਿੰਦਰ ਸਿੰਘ ਢਿੱਲੋਂ, ਪੋਤਰੇ ਸੋਨੂੰ ਢਿੱਲੋਂ, ਗੁਰਬਿੰਦਰ ਰਿੰਕੂ ਢਿੱਲੋਂ ਨੇ ਵਿਖਾਈ।
ਇਸ ਸਮੇਂ ਗੁਰਮੀਤ ਸਿੰਘ ਸੰਧੂ ਵਾਈਸ ਚੇਅਰਮੈਨ ਕੋ-ਆਪ੍ਰੇਟਿਵ ਬੈਂਕ ਫਰੀਦਕੋਟ, ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਪਿਤਾ ਹਰਬੰਸ ਸਿੰਘ ਰੋਮਾਣਾ, ਰਣਜੀਤ ਸਿੰਘ ਭੋਲੂਵਾਲਾ, ਪ੍ਰੀਤ ਬਰਾੜ ਨੰਬਰਦਾਰ ਮਾਨੀ ਸਿੰਘ ਵਾਲਾ, ਜਗਦੇਵ ਸਿੰਘ ਟੀਟੂ, ਗੁਲਜੀਤ ਸਿੰਘ ਢਿੱਲੋਂ, ਹਰਮੇਲ ਸਿੰਘ ਢਿੱਲੋਂ, ਗੁਰਮੇਲ ਸਿੰਘ ਢਿੱਲੋਂ, ਹਰਨੇਕ ਸਿੰਘ ਢਿੱਲੋਂ, ਜਗਦੇਵ ਸਿੰਘ ਢਿੱਲੋਂ, ਬੁੱਧ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ ਕੋਹਲੀ ਸਕੱਤਰ ਮਾਰਕੀਟ ਕਮੇਟੀ ਸਾਦਿਕ, ਹਰਪ੍ਰੀਤ ਸਿੰਘ ਢਿੱਲੋਂ ਓ. ਬੀ. ਸੀ., ਸਤੀਸ਼ ਬਾਗੀ, ਦਰਸ਼ਨ ਲਾਲ ਅਰੋੜਾ, ਰਾਕੇਸ਼ ਭਠੇਜਾ, ਸ਼ਾਮ ਸੁੰਦਰ, ਸ਼ਿਵਰਾਜ ਸਿੰਘ ਢਿੱਲੋਂ, ਬਲਜੀਤ ਸਿੰਘ ਗੋਰਾ, ਗੁਰਚਰਨ ਭੰਡਾਰੀ, ਡਾ. ਜੰਗੀਰ ਸਿੰਘ, ਚਮਕੌਰ ਸਿੰਘ ਸੇਖੋਂ, ਸਤੀਸ਼ ਗਰੋਵਰ, ਅਜੈ ਕੁਮਾਰ ਰਾਜੂ, ਐਡਵੋਕੇਟ ਸੁਖਦੇਵ ਸਿੰਘ ਢਿੱਲੋਂ, ਕਾਕਾ ਸੰਧੂ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਾਤਾ ਗੁਲਾਬ ਕੌਰ ਦੇ ਫੁੱਲਾਂ ਦੀ ਰਸਮ 26 ਦਸੰਬਰ ਨੂੰ ਸਵੇਰੇ 9:00 ਵਜੇ ਹੋਵੇਗੀ।
ਹੈਰੋਇਨ ਸਮੇਤ 1 ਗ੍ਰਿਫਤਾਰ
NEXT STORY