ਜ਼ੀਰਾ (ਰਾਜੇਸ਼ ਢੰਡ, ਮਨਜੀਤ ਢਿੱਲੋਂ) : ਆਵਾਜਾਈ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਸਖ਼ਤੀ ਵਰਤਦਿਆਂ ਜ਼ੀਰਾ ਟ੍ਰੈਫਿਕ ਪੁਲਸ ਵੱਲੋਂ ਜ਼ੀਰਾ-ਫਿਰੋਜ਼ਪੁਰ ਰੋਡ ’ਤੇ ਟ੍ਰੈਫਿਕ ਵਿੰਗ ਦੇ ਇੰਚਾਰਜ ਏ. ਐੱਸ. ਆਈ. ਬਲੌਰ ਸਿੰਘ ਦੀ ਅਗਵਾਈ ਹੇਠ ਨਾਕੇਬੰਦੀ ਕਰਕੇ 30 ਤੋਂ ਵੱਧ ਦੋਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਬਲੌਰ ਸਿੰਘ ਨੇ ਦੱਸਿਆ ਕਿ ਜਿੱਥੇ ਕੁੱਝ ਕੁ ਵਾਹਨ ਚਾਲਕਾਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ ਹੈ, ਉੱਥੇ ਕਈ ਵਾਹਨ ਚਾਲਕ ਜੋ ਕਿ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦੇ ਸਨ, ਜਿਨ੍ਹਾਂ ਵਿਚ ਬਿਨਾਂ ਨੰਬਰੀ, ਕਾਲੀ ਫ਼ਿਲਮ ਜਾਂ ਜਾਲੀਆਂ ਲਗਾਉਣ ਵਾਲੇ ਤੋਂ ਇਲਾਵਾ ਕਾਗਜ਼ਾਤ ਪੂਰੇ ਨਾ ਹੋਣ ਵਾਲੇ ਵਾਹਨਾਂ ਦੀ ਜਿੱਥੇ ਬਾਰੀਕੀ ਨਾਲ ਜਾਂਚ ਕੀਤੀ ਗਈ, ਉੱਥੇ ਅਜਿਹੇ ਵਾਹਨਾਂ ਦੇ ਮੌਕੇ ’ਤੇ ਹੀ ਚਲਾਨ ਕੱਟੇ ਗਏ।
ਇਸ ਦੌਰਾਨ ਟ੍ਰੈਫਿਕ ਇੰਚਾਰਜ ਬਲੌਰ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਹਾਦਸੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਵਾਪਰਦੇ ਹਨ, ਜਿਸ ਕਰਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਹਮੇਸ਼ਾ ਚਾਲਕਾ ਦੀ ਸੁਰੱਖਿਆ ਲਈ ਹੈ ਪਰ ਜੋ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਦਾ ਚਲਾਨ ਕਰਨ ਦੇ ਨਾਲ-ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਟ੍ਰੈਫਿਕ ਵਿੰਗ ਜ਼ੀਰਾ ਦੇ ਇੰਚਾਰਜ ਬਲੌਰ ਸਿੰਘ, ਹਰਪਿੰਦਰਜੀਤ ਸਿੰਘ ਏ. ਐੱਸ. ਆਈ, ਰਜਿੰਦਰ ਸਿੰਘ ਏ. ਐੱਸ. ਆਈ, ਗੁਰਭੇਜ ਸਿੰਘ ਏ. ਐੱਸ. ਆਈ. ਆਦਿ ਮੁਲਾਜ਼ਮ ਹਾਜ਼ਰ ਸਨ।
ਇਕ ਹੋਰ ਪੰਜਾਬੀ ਨੌਜਵਾਨ ਲਈ 'ਕਾਲ' ਬਣਿਆ 'ਚਿੱਟਾ'! ਓਵਰਡੋਜ਼ ਨਾਲ ਹੋਈ ਮੌਤ
NEXT STORY