ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ’ਚ 14 ਸਤੰਬਰ ਨੂੰ ਲੱਗਣ ਜਾ ਰਹੀ ਲੋਕ ਅਦਾਲਤ ਨੂੰ ਲੈ ਕੇ ਨਵਾਂ ਕਦਮ ਚੁੱਕਿਆ ਗਿਆ ਹੈ। ਹਰ ਵਾਰ ਭਾਰੀ ਭੀੜ ਨੂੰ ਦੇਖਦਿਆਂ ਅਦਾਲਤ ਨੇ ਲੋਕਾਂ ਨੂੰ ਰਾਹਤ ਭਰੀ ਖ਼ਬਰ ਦਿੱਤੀ ਹੈ। ਟ੍ਰੈਫਿਕ ਚਾਲਾਨ ਜਮ੍ਹਾਂ ਕਰਵਾਉਣ ਲਈ ਹੁਣ ਲੋਕਾਂ ਨੂੰ ਅਦਾਲਤ ’ਚ ਸਵੇਰ ਤੋਂ ਲੰਬੀਆਂ ਲਾਈਨਾਂ ’ਚ ਨਹੀਂ ਖੜ੍ਹਨਾ ਪਵੇਗਾ। 3 ਦਿਨ ਪਹਿਲਾਂ ਹੀ ਟ੍ਰੈਫਿਕ ਚਾਲਾਨ ਲੈਣੇ ਸ਼ੁਰੂ ਕਰ ਦਿੱਤੇ ਜਾਣਗੇ। ਲੋਕ 11 ਤੋਂ 13 ਸਤੰਬਰ ਤੱਕ ਚਾਲਾਨ ਜਮ੍ਹਾਂ ਕਰਵਾ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਮੰਤਰੀ ਦਾ PSPCL ਮੁਲਾਜ਼ਮਾਂ ਨੂੰ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
ਲੋਕ ਅਦਾਲਤ ਵਾਲੇ ਦਿਨ ਸਵੇਰੇ ਹੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਕਿਸ ਅਦਾਲਤ ’ਚ ਜਾਣਾ ਹੈ। ਇਸ ਨਾਲ ਭੀੜ ਘਟੇਗੀ ਅਤੇ ਲੋਕਾਂ ਦਾ ਸਮਾਂ ਵੀ ਬਚੇਗਾ। ਲੋਕ ਅਦਾਲਤ ਵਾਲੇ ਦਿਨ ਸਿਰਫ਼ ਅਦਾਲਤ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਲੋਕ ਜੁਰਮਾਨੇ ਦੀ ਰਕਮ ਅਦਾ ਕਰਕੇ ਘਰ ਵਾਪਸ ਜਾ ਸਕਣਗੇ।
ਇਹ ਵੀ ਪੜ੍ਹੋ : ਸੁਖ਼ਨਾ ਝੀਲ 'ਤੇ ਵਿਅਕਤੀ ਨੇ ਵੱਢਿਆ ਗਲਾ, ਮੌਕੇ ਤੋਂ ਮਿਲਿਆ ਇਲੈਕਟ੍ਰਿਕ ਕਟਰ
ਪਹਿਲੀ ਵਾਰ ਅਪਣਾਇਆ ਜਾ ਰਿਹਾ ਇਹ ਤਰੀਕਾ
ਹੁਣ ਤੱਕ ਹਰ ਵਾਰ ਲੋਕ ਅਦਾਲਤ ਵਾਲੇ ਦਿਨ ਚਾਲਾਨ ਭੁਗਤਣ ਲਈ ਸਵੇਰੇ 6 ਵਜੇ ਤੋਂ ਹੀ ਅਦਾਲਤ 'ਚ ਲੰਬੀਆਂ ਕਤਾਰਾਂ ’ਚ ਲੱਗ ਜਾਂਦੇ ਸਨ। ਇਸ ਤੋਂ ਬਾਅਦ ਵੀ ਚਾਲਾਨ ਭੁਗਤਣ ਲਈ ਆਉਣ ਵਾਲੇ ਲੋਕਾਂ ਨੂੰ ਰਸੀਦ ਜਮ੍ਹਾਂ ਕਰਵਾਉਣ ਲਈ ਕਈ-ਕਈ ਘੰਟੇ ਲੰਬੀਆਂ ਕਤਾਰਾਂ ’ਚ ਖੜ੍ਹੇ ਰਹਿਣਾ ਪੈਂਦਾ ਸੀ। ਬਾਅਦ ’ਚ ਪਤਾ ਲੱਗਦਾ ਸੀ ਕਿ ਚਾਲਾਨ ਕਿਸ ਅਦਾਲਤ 'ਚ ਜਾਵੇਗਾ। ਫਿਰ ਉਸ ਅਦਾਲਤ ਦੇ ਬਾਹਰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ। ਇਸ ਪ੍ਰਕਿਰਿਆ ’ਚ ਪੂਰਾ ਦਿਨ ਨਿਕਲ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੌਫ਼ਨਾਕ ਵਾਰਦਾਤ ਨਾਲ ਦਹਿਲਿਆ ਪੰਜਾਬ! ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ (ਵੀਡੀਓ)
NEXT STORY