ਲੁਧਿਆਣਾ (ਗੌਤਮ): ਬਹੁਤ ਸਾਰੇ ਲੋਕਾਂ ਵਿਚ ਆਪਣੇ ਸੁਫ਼ਨੇ ਪੂਰੇ ਕਰਨ ਲਈ ਕੈਨੇਡਾ ਜਾ ਕੇ ਵਸਣਾ ਚਾਹੁੰਦੇ ਹਨ। ਇਸ ਲਈ ਉਹ ਕੋਈ ਵੀ ਤਰੀਕਾ ਅਪਣਾਉਣ ਲਈ ਤਿਆਰ ਹਨ। ਇਹ ਲੋਕ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਏਅਰਪੋਰਟ 'ਤੇ ਪਹੁੰਚਣ ਮਗਰੋਂ ਉੱਥੇ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਬੇਸ਼ੱਕ ਉਨ੍ਹਾਂ ਨੂੰ ਸ਼ਰਨ ਲੈ ਕੇ ਹੀ ਕਿਉਂ ਨਾ ਰਹਿਣਾ ਪਵੇ। ਲੋਕਾਂ ਦੀ ਇਸੇ ਲਾਲਸਾ ਕਾਾਰਨ ਕੈਨੇਡਾ ਵਿਚ ਸ਼ਰਨ ਲੈਣ ਦਾ ਦਾਅਵਾ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 15 ਸਾਲ ਦੀ ਉਮਰ 'ਚ ਮਾਂ ਬਣੀ ਕੁੜੀ; ਪੁੱਤਰ ਨੂੰ ਦਿੱਤਾ ਜਨਮ
ਸਾਲ 2023 ਦੀ ਦੂਸਰੀ ਤਿਮਾਹੀ ਤੋਂ ਸਾਲ 2024 ਦੀ ਇਸੇ ਸਮੇਂ ਵਿਚ 500 ਫ਼ੀਸਦੀ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ, ਜੋ ਚਿੰਤਾ ਦਾ ਕਾਰਨ ਹੈ। ਦੂਜੇ ਪਾਸੇ ਕੈਨੇਡਾ ਦੇ ਹਵਾਈ ਅੱਡਿਆਂ 'ਤੇ ਬੰਗਲਾਦੇਸ਼ੀਆਂ ਵੱਲੋਂ ਕੀਤੇ ਗਏ ਦਾਅਵਿਆਂ ਵਿਚ 1200 ਫ਼ੀਸਦੀ ਅਤੇ ਨਾਈਰੀਆਈ ਲੋਕਾਂ ਵੱਲੋਂ ਕੀਤੇ ਗਏ ਦਾਅਵਿਆਂ ਵਿਚ 700 ਫ਼ੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕੀਤੀ ਗਈ ਸਖ਼ਤੀ ਦੇ ਬਾਅਦ ਹੀ ਅੰਕੜਿਆਂ ਵਿਚ ਵਾਧਾ ਹੋਇਆ ਹੈ, ਜਦਕਿ ਏਜੰਸੀ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਅੰਕੜਿਆਂ ਮੁਤਾਬਕ ਸਾਲ 2024 ਦੀ ਦੂਜੀ ਤਿਮਾਹੀ ਅਪ੍ਰੈਲ ਤੋਂ ਜੂਨ ਤਕ ਕੈਨੇਡਾ ਦੇ ਹਵਾਈ ਅੱਡਿਆਂ 'ਤੇ ਭਾਰਤੀਆਂ ਵੱਲੋਂ 6 ਹਜ਼ਾਰ ਸ਼ਰਨ ਦਾਅਵੇ ਦਰਜ ਕੀਤੇ ਗਏ ਹਨ। ਜੋ ਪਿਛਲੇ ਸਮੇਂ ਦੀਆਂ ਤਿਮਾਹੀਆਂ ਦੀ ਗਿਣਤੀ ਵਿਚ ਸਭ ਤੋਂ ਵੱਧ ਹੈ। ਸਾਲ 2023 ਵਿਚ 4720 ਸ਼ਰਨ ਦਾਅਵੇ ਸਨ, ਜੋ ਸਾਲ 2024 ਦੇ ਅੱਧ ਤਕ ਹੀ ਇਸ ਤੋਂ ਦੋਗੁਣਾ ਹੋ ਗਏ ਸਨ। ਕੈਨੇਡਾ ਵਿਚ ਭਾਰਤੀ ਸ਼ਰਨਾਰਥੀਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿਚ ਲੰਮਾਂ ਪ੍ਰਕਿਰਿਆ ਸਮਾਂ, ਆਪਣੇ ਦਾਅਵਿਆਂ ਦੇ ਸਮਰਥਨ ਲਈ ਸਬੂਤ ਮੁਹੱਈਆ ਕਰਨ ਵਿਚ ਮੁਸ਼ਕਲਾਂ ਸ਼ਾਮਲ ਨ। ਵਧਦੀ ਗਿਣਤੀ ਕਾਰਨ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ ਦਾ ਬੈਕਲਾਗ ਵੱਧ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੋਂ ਮੋਬਾਈਲ ਛੁਡਵਾਉਣ ਲਈ ਖਰਚਣੇ ਪੈਣਗੇ ਲੱਖਾਂ ਰੁਪਏ!
3 ਮਹੀਨਿਆਂ 'ਚ 6 ਹਜ਼ਾਰ ਭਾਰਤੀਆਂ ਨੇ ਕੀਤਾ ਸ਼ਰਨ ਲੈਣ ਦਾ ਦਾਅਵਾ
ਜਾਣਕਾਰੀ ਮੁਤਾਬਕ ਅਪ੍ਰੈਲ ਤੋਂ ਜੂਨ ਤਕ 2024 ਦੀ ਦੂਜੀ ਤਿਮਾਹੀ ਵਿਚ ਕੈਨੇਡਾ ਦੇ ਹਵਾਈ ਅੱਡਿਆਂ 'ਤੇ ਭਾਰਤੀ ਨਾਗਰਿਕਾਂ ਵੱਲੋਂ ਕੁੱਲ੍ਹ 6 ਹਜ਼ਾਰ ਸ਼ਰਨ ਦਾਅਵੇ ਦਰਜ ਕੀਤੇ ਗਏ। ਇਹ ਅੰਕੜਾ ਨਾ ਸਿਰਫ਼ 2023 ਦੀ ਇਸੇ ਤਿਮਾਹੀ ਦੇ ਮੁਕਾਬਲੇ 500 ਫ਼ੀਸਦੀ ਵਾਧਾ ਦਰਸਾਉਂਦਾ ਹੈ, ਸਗੋਂ 2023 ਦੇ ਕੁੱਲ ਭਾਰਤੀ ਦਾਅਵਿਆਂ ਦੀ ਗਿਣਤੀ ਨੂੰ ਵੀ ਪਾਰ ਕਰਦਾ ਹੈ, ਜੋ 4720 ਸੀ। 2024 ਦੇ ਮੱਧ ਤਕ ਭਾਰਤੀ ਨਾਗਰਿਕਾਂ ਵੱਲੋਂ ਸ਼ਰਨ ਦਾਅਵਿਆਂ ਦੀ ਕੁੱਲ ਗਿਣਤੀ ਪਹਿਲਾਂ ਹੀ ਪਿਛਲੇ ਸਾਲ ਨਾਲੋਂ ਦੋਗੁਣਾ ਹੋ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਘਿਨਾਉਣੀ ਹਰਕਤ! ਭੱਖਿਆ ਮਾਹੌਲ
ਕਿਨ੍ਹਾਂ ਕਾਰਨਾਂ ਨਾਲ ਵੱਧ ਰਹੀ ਹੈ ਗਿਣਤੀ
ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਵਿਚ ਸ਼ਰਨ ਦਾ ਦਾਅਵਾ ਕਰਨ ਵਾਲਿਆਂ ਲਈ ਸਿਆਸੀ ਤਣਾਅ, ਸਮਾਜਿਕ ਅਸ਼ਾਂਤੀ ਅਤੇ ਧਾਰਮਿਕ ਆਜ਼ਾਦੀ ਬਾਰੇ ਚਿੰਤਾ ਨੂੰ ਇਕ ਅਧਾਰ ਬਣਾਇਆ ਜਾਂਦਾ ਹੈ। ਹਾਲ ਹੀ ਵਿਚ ਕੈਨੇਡਾ ਏਅਰਪੋਰਟ 'ਤੇ ਪਹੁੰਚਣ ਵਾਲਿਆਂ ਦਾ ਕਹਿਣਾ ਹੈ ਕਿ ਏਜੰਸੀ ਵੱਲੋਂ ਸਖ਼ਤੀ ਕੀਤੀ ਗਈ ਹੈ ਤੇ ਉੱਥੇ ਪਹੁੰਚਣ ਵਾਲੇ ਲੋਕਾਂ ਦੇ ਨਾਲ ਸਖ਼ਤੀ ਦਿਖਾਈ ਜਾਂਦੀ ਹੈ ਤੇ ਉਨ੍ਹਾਂ ਨੂੰ ਵਾਪਸ ਭੇਜਣ ਦਾ ਕਹਿ ਕੇ ਉਨ੍ਹਾਂ ਨੂੰ ਸ਼ਰਨ ਲਈ ਅਪਲਾਈ ਕਰਨ ਦਾ ਬਦਲ ਦਿੱਤਾ ਜਾਂਦਾ ਹੈ। ਜਦਕਿ ਏਜੰਸੀ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕੈਨੇਡਾ ਦੀਆਂ ਨੀਤੀਆਂ, ਵੱਧ ਰਹੇ ਦਾਅਵਿਆਂ ਦੀ ਗਿਣਤੀ, ਵੀਜ਼ਾ ਨੀਤੀਆਂ ਵਿਚ ਬਦਲਾਅ ਵੀ ਮੁੱਖ ਕਾਰਨ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਬਾਬਾ ਨਾਨਕ' ਜੀ ਦੇ ਵਿਆਹ ਪੁਰਬ ਮੌਕੇ ਗੁ. ਸ੍ਰੀ ਬੇਰ ਸਾਹਿਬ ਤੋਂ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਲਈ ਰਵਾਨਾ
NEXT STORY