ਸ੍ਰੀ ਚਮਕੌਰ ਸਾਹਿਬ : ਸਿੱਖਾਂ ਦੇ ਦਸਵੇ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 2 ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਯਾਦ 'ਚ ਲੱਗਣ ਵਾਲਾ ਸਲਾਨਾ 3 ਰੋਜ਼ਾ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਗਿਆ ਹੈ। ਇਸ ਜੋੜ ਮੇਲੇ ਦੇ ਪਹਿਲੇ ਦਿਨ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਮੰਚ ਤੋਂ ਰਾਗੀ ਢਾਡੀ ਜੱਥਿਆਂ ਨੇ ਕਥਾ-ਕੀਰਤਨ ਕੀਤਾ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਨੱਥਾ ਸਿੰਘ ਨੇ ਦੱਸਿਆ ਕਿ ਇਹ ਦੀਵਾਨ 22 ਦਸੰਬਰ ਦੇਰ ਰਾਤ ਤੱਕ ਸਜੇ ਰਹਿਣਗੇ। ਪਹਿਲੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ। ਮੇਲੇ ਦੇ ਪਹਿਲੇ ਦਿਨ ਕਸਬੇ ਦੇ ਬਾਜ਼ਾਰਾਂ 'ਚ ਕਾਫੀ ਰੌਣਕ ਰਹੀ। ਇਸ ਦੌਰਾਨ ਵੱਖ-ਵੱਖ ਪਿੰਡਾਂ ਦੀ ਸੰਗਤ ਵਲੋਂ ਲੰਗਰ ਵਰਤਾਏ ਜਾ ਰੇਹ ਹਨ। ਜ਼ਿਲਾ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਜੋੜ ਮੇਲੇ ਦੇ ਪਹਿਲੇ ਦਿਨ ਐੱਸ. ਪੀ. ਮਨਮੀਤ ਸਿੰਘ ਤੇ ਇੱਥੋਂ ਦੇ ਡੀ. ਐੱਸ. ਪੀ. ਨਵਰੀਤ ਸਿੰਘ ਵਿਰਕ ਨੇ ਖੁਦ ਨਿਗਰਾਨੀ ਕੀਤੀ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਨਗਰ ਕੀਰਤਨ ਵੀ ਇੱਥੇ ਪੁੱਜ ਰਹੇ ਹਨ।
ਸ੍ਰੀ ਚਮਕੌਰ ਸਾਹਿਬ ਦੇ ਤਿੰਨ ਦਿਨਾਂ ਸ਼ਹੀਦੀ ਜੋੜ ਮੇਲਾ ਦਾ ਦੂਜੇ ਦਿਨ ਮਤਲਬ ਕਿ 21 ਦਸੰਬਰ ਨੂੰ ਸਿਆਸੀ ਕਾਨਫਰੰਸਾਂ ਹੋ ਰਹੀਆਂ ਹਨ। ਜੋੜ ਮੇਲੇ ਦੇ ਦੂਜੇ ਦਿਨ 21 ਦਸੰਬਰ ਦੀ ਰਾਤ ਨੂੰ 12 ਵਜੇ 15ਵੀਂ ਦਸ਼ਮੇਸ਼ ਪੈਦਲ ਯਾਤਰਾ ਗੁਰਦੁਆਰਾ ਝਾੜ ਸਾਹਿਬ ਤੱਕ 21 ਕਿਲੋਮੀਟਰ ਉਸੇ ਰਸਤੇ 'ਤੇ ਜਾਵੇਗੀ, ਜਿਸ ਰਸਤੇ ਯੁੱਧ ਵਾਲੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜ੍ਹੀ ਵਿੱਚੋਂ ਮਾਛੀਵਾੜੇ ਦੇ ਜੰਗਲਾਂ 'ਚ ਗਏ ਸਨ।
ਨੈਤਿਕ ਪ੍ਰੀਖਿਆਂ 'ਚੋਂ ਜੀ. ਜੀ. ਐਸ ਸਕੂਲ ਚਾਂਬ ਦੀ ਲਵਦੀਪ ਨੇ ਹਾਸਲ ਕੀਤਾ ਪਹਿਲਾ ਸਥਾਨ
NEXT STORY