ਜ਼ੀਰਾ ( ਅਕਾਲੀਆਂਵਾਲਾ ) : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਮੋਗਾ ਫਿਰੋਜ਼ਪੁਰ ਵੱਲੋਂ ਅਕਤੂਬਰ ਮਹੀਨੇ 'ਚ ਲਾਈ ਨੈਤਿਕ ਪ੍ਰੀਖਿਆ 'ਚ ਜੀ. ਜੀ. ਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਾਂਬ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਦੌਰਾਨ ਲਵਦੀਪ ਕੌਰ ਨੇ ਫਿਰੋਜ਼ਪੁਰ ਮੋਗਾ ਜੋਨ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ। ਲਵਦੀਪ ਕੌਰ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਨੇ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਪਹਿਲਾ ਵੀ ਖੇਡਾਂ ਦੇ ਖੇਤਰ 'ਚ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਹਨ ਅਤੇ ਹੁਣ ਨੈਤਿਕ ਪ੍ਰੀਖਿਆ 'ਚ ਇਸ ਲੜਕੀ ਨੂੰ ਪਹਿਲਾ ਸਥਾਨ ਮਿਲਣ ਨਾਲ ਜਿਥੇ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਹੋਇਆ, ਉਥੇ ਇਸ ਬੱਚੀ ਨੇ ਨੈਤਿਕ ਪ੍ਰੀਖਿਆ 'ਚ ਭਾਗ ਲੈ ਕੇ ਧਰਮ ਦੀ ਜਾਣਕਾਰੀ ਹਾਸਿਲ ਕੀਤੀ। ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਲੜਕੀ ਨੇ ਸਲਾਨਾਂ ਐਥਲੈਟਿਕ ਮੀਟ ਦੌਰਾਨ ਖੋ-ਖੋ 'ਚ ਵਧੀਆ ਪ੍ਰਦਰਸ਼ਨ ਕਰਕੇ ਟੀਮ ਨੂੰ ਜਿੱਤ ਦਵਾਈ ਸੀ। ਇਸ ਮੌਕੇ ਮੈਡਮ ਸੁਮਨਪ੍ਰੀਤ ਸ਼ਰਮਾਂ, ਨਿਸ਼ਾਨ ਸਿੰਘ, ਹਰਜੀਤ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
ਕਾਂਗਰਸ ਸਰਕਾਰ ਦੀ ਕਰਜ਼ਾ ਮੁਆਫੀ ਉਡੀਕਦਿਆਂ ਲੰਘ ਰਿਹਾ ਹੈ 2017, ਕੀ ਨਵੇਂ ਸਾਲ 'ਚ ਮਿਲੇਗਾ ਸਰਹੱਦੀ ਜ਼ਿਲੇ ਨੂੰ ਤੋਹਫਾ
NEXT STORY