ਚੰਡੀਗੜ੍ਹ (ਅਮਰਦੀਪ)–ਪੰਜਾਬ ਟੈਕਨੀਕਲ ਇੰਸਟੀਚਿਊਸ਼ਨ ਆਫ ਸਪੋਰਟਸ ਵਲੋਂ 2018-19 ਦੀਆਂ ਖੇਡਾਂ ਜੋ ਕਰਵਾਈਆਂ ਜਾ ਰਹੀਆਂ ਹਨ, ਉਸ ਤਹਿਤ ਅੱਜ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੇ ਜ਼ੋਨਲ ਮੁਕਾਬਲਿਆਂ ਤੋਂ ਬਾਅਦ ਚਾਰ ਟੀਮਾਂ ਨੇ ਸ਼ਿਰਕਤ ਕੀਤੀ। ਟੂਰਨਾਮੈਂਟ ਦਾ ਉਦਘਾਟਨ ਡਾ. ਦਰਸ਼ਨ ਸਿੰਘ ਸਿੱਧੂ ਪ੍ਰਧਾਨ ਪੀ. ਟੀ. ਆਈ. ਐੱਸ.-ਕਮ-ਪ੍ਰਿੰਸੀਪਲ ਵਲੋਂ ਕੀਤਾ ਗਿਆ। ਪਹਿਲਾ ਮੈਚ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਤੇ ਸਾਈਂ ਪੋਲੀਟੈਕਨਿਕ ਕਾਲਜ ਬਧਾਣੀ ਵਿਚਕਾਰ ਹੋਇਆ, ਜਿਸ ਵਿਚ ਸਾਈਂ ਪੋਲੀਟੈਕਨਿਕ ਕਾਲਜ ਬਧਾਣੀ ਦੀ ਟੀਮ ਜੇਤੂ ਰਹੀ। ਜੇਤੂ ਟੀਮਾਂ ਨੂੰ ਇਨਾਮ ਡਾ. ਦਰਸ਼ਨ ਸਿੰਘ ਸਿੱਧੂ, ਜਨਰਲ ਸੈਕਟਰੀ ਪ੍ਰੋ. ਨਵਦੀਪ ਸਿੰਘ ਨੇ ਤਕਸੀਮ ਕੀਤੇ। ਸਟੇਜ ਦਾ ਸੰਚਾਲਨ ਜਸਦੀਪ ਕੌਰ ਮੁਖੀ ਵਿਭਾਗ ਅਤੇ ਹਰਕੇਸ਼ ਕੁਮਾਰ ਨੇ ਬਾਖੂਬੀ ਨਿਭਾਇਆ। ਇਸ ਮੌਕੇ ਰਵਿੰਦਰ ਸਿੰਘ ਵਾਲੀਆ ਮੁਖੀ ਵਿਭਾਗ, ਗੁਰਮੇਲ ਸਿੰਘ ਸੀਨੀਅਰ ਲੈਕ., ਅਤਿੰਦਰਪਾਲ ਸਿੰਘ, ਕਵਿਤਾ ਮੋਂਗਾ ਸੀਨੀਅਰ ਲੈਕਚਰਾਰ, ਅੰਸ਼ੂ ਸ਼ਰਮਾ ਸੀਨੀਅਰ ਲੈਕਚਰਾਰ ਤੇ ਕੁਲਦੀਪ ਰਾਏ ਵੀ ਹਾਜ਼ਰ ਸਨ।
ਸਮੇਂ ਸਿਰ ਪ੍ਰਾਪਰਟੀ ਟੈਕਸ ਨਾ ਦੇਣ ’ਤੇ ਲੱਗੇਗਾ ਜ਼ੁਰਮਾਨਾ : ਪੁਸ਼ਪਿੰਦਰ
NEXT STORY