ਚੰਡੀਗੜ੍ਹ (ਬਿਊਰੋ): ਗਾਇਕ ਤੇ ਗੀਤਕਾਰ ਵਿੱਕੀ ਧਾਲੀਵਾਲ ਪੰਜਾਬੀ ਸੰਗੀਤਕ ਖੇਤਰ ਵਿਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਨਾਲ ਨਿਰੰਤਰ ਚਰਚਾਵਾਂ ਵਿੱਚ ਹਨ। ਪਰ ਅੱਜ ਵਿੱਕੀ ਧਾਲੀਵਾਲ ਸੰਗੀਤ ਤੋਂ ਹੱਟ ਕੇ ਇਕ ਇਨਸਾਨੀਅਤ ਦੇ ਨੇਕ ਕਾਰਜ ਨਾਲ ਹਰ ਪਾਸੇ ਚਰਚਾ ਵਿਚ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਾਸਕ ਪਾਉਣਾ ਲਾਜ਼ਮੀ! ਬਜ਼ੁਰਗਾਂ 'ਚ ਵੀ ਫੈਲਣ ਲੱਗਿਆ ਚੀਨੀ ਵਾਇਰਸ
ਵਿੱਕੀ ਧਾਲੀਵਾਲ ਵੱਲੋਂ ਆਪਣੇ ਸ਼ੋਅ 'ਤੇ ਜਾਂਦਿਆ ਜਲੰਧਰ ਨੇੜੇ ਭਾਖੜਾ ਨਹਿਰ ਵਿਚ ਕਾਰ ਸਮੇਤ ਡਿੱਗੇ ਬਜ਼ੁਰਗ ਜੌੜੇ ਦੀ ਜਾਨ ਬਚਾਈ ਗਈ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਵਿੱਕੀ ਧਾਲੀਵਾਲ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਵਿੱਕੀ ਧਾਲੀਵਾਲ ਨਾਲ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਹੈਪੀ ਬਲ ਤੁਲੇਵਾਲ ਵੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਤੋਂ ਬਾਅਦ ਬਜ਼ੁਰਗਾਂ 'ਚ ਵੀ ਫੈਲਣ ਲੱਗਿਆ ਚੀਨੀ ਵਾਇਰਸ, ਪੰਜਾਬ 'ਚ ਮਾਸਕ ਪਾਉਣਾ ਲਾਜ਼ਮੀ!
NEXT STORY