ਚੰਡੀਗੜ੍ਹ (ਲਲਨ) : ਏਅਰਪੋਰਟ ਅਥਾਰਟੀ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਜਾਣ ਵਾਲੀਆਂ ਫਲਾਈਟਾਂ ਦਾ ਵਿੰਟਰ ਸ਼ਡਿਊਲ ਜਾਰੀ ਕਰ ਦਿੱਤਾ ਹੈ। ਵਿੰਟਰ ਸ਼ਡਿਊਲ ਅਨੁਸਾਰ ਏਅਰਪੋਰਟ ਤੋਂ ਪਹਿਲੀ ਫਲਾਈਟ ਸਵੇਰੇ 7.05 ਵਜੇ ਉਡਾਣ ਭਰੇਗੀ, ਜਦੋਂ ਕਿ ਆਖਰੀ ਫਲਾਈਟ ਦਾ ਡਿਪਾਰਚਰ ਰਾਤ 8.40 ਵਜੇ ਹੋਵੇਗਾ। ਇੰਟਰਨੈਸ਼ਨਲ ਏਅਰਪੋਰਟ ਦੇ ਸੀ. ਈ. ਓ. ਸੁਨੀਲ ਦੱਤ ਨੇ ਦੱਸਿਆ ਕਿ ਵਿੰਟਰ ਸ਼ਡਿਊਲ 27 ਅਕਤੂਬਰ ਤੋਂ 28 ਮਾਰਚ, 2020 ਤੱਕ ਲਾਗੂ ਰਹੇਗਾ।
ਇਸ ਨਾਲ ਹੀ ਜਾਰੀ ਨਵੇਂ ਸ਼ਡਿਊਲ 'ਚ ਦੋ ਨਵੀਆਂ ਡੋਮੈਸਟਿਕ ਫਲਾਈਟਸ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਇੰਡੀਗੋ ਏਅਰਲਾਈਨ ਦੀ ਚੰਡੀਗੜ੍ਹ-ਮੁੰਬਈ ਫਲਾਈਟ ਅਤੇ ਵਿਸਤਾਰਾ ਦੀ ਹਰ ਐਤਵਾਰ ਨੂੰ ਮੁੰਬਈ ਜਾਣ ਵਾਲੀ ਫਲਾਈਟ ਸ਼ਾਮਲ ਹੈ। ਇਸ ਸ਼ਡਿਊਲ ਦੇ ਮਾਧਿਅਮ ਨਾਲ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 2 ਇੰਟਰਨੈਸ਼ਨਲ ਫਲਾਈਟਾਂ ਅਤੇ 34 ਡੋਮੈਸਟਿਕ ਫਲਾਈਟਾਂ ਰੋਜ਼ਾਨਾ ਏਅਰਪੋਰਟ ਤੋਂ ਉਡਣਗੀਆਂ।
ਨਹੀ ਵਧਿਆ ਡਿਪਾਰਚਰ ਟਾਈਮ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਏਅਰਪੋਰਟ ਅਥਾਰਟੀ ਵਲੋਂ ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈ. ਐੱਲ. ਐੱਸ.) ਕੈਟ-2 ਲਗਾ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਘੱਟ ਵਿਜ਼ੀਬਿਲਟੀ 'ਚ ਵੀ ਫਲਾਈਟ ਉਡਾਣ ਭਰ ਸਕਦੀਆਂ ਹਨ ਪਰ ਇਸਦਾ ਵੀ ਲਾਭ ਮੁਸਾਫਰਾਂ ਨੂੰ ਨਹੀਂ ਮਿਲ ਰਿਹਾ ਹੈ ਕਿਉਂਕਿ ਅਥਾਰਟੀ ਵਲੋਂ ਜਾਰੀ ਵਿੰਟਰ ਸ਼ਡਿਊਲ 'ਚ ਏਅਰਪੋਰਟ ਤੋਂ ਆਖਰੀ ਫਲਾਈਟ ਰਾਤ 8.40 ਵਜੇ ਅਹਿਮਦਾਬਾਦ ਲਈ ਉਡਾਣ ਭਰੇਗੀ।
ਲਾਂਘੇ ’ਤੇ ਆਕ੍ਰਸ਼ਿਤ ਕਲਾਕ੍ਰਿਤੀਆਂ ਰਾਹੀਂ ਰੂਪਮਾਨ ਹੋਵੇਗਾ ਗੁਰੂ ਗਰੰਥ ਸਾਹਿਬ ਜੀ ਦਾ ਫਲਸਫਾ
NEXT STORY