ਚੰਡੀਗੜ੍ਹ (ਲਲਨ) : ਮਾਈਕ੍ਰੋਸਾਫਟ ਸਰਵਰ ’ਚ ਤਕਨੀਕੀ ਖ਼ਰਾਬੀ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀ ਉਡਾਣਾਂ ਭਾਵਿਤ ਹੋਈਆਂ ਹਨ। ਇਸ ਦੇ ਕਾਰਨ 3 ਘਰੇਲੂ ਉਡਾਣਾਂ ਰੱਦ ਰਹੀਆਂ, ਜਦੋਂ ਕਿ 20 ਜਹਾਜ਼ਾਂ ਨੇ ਤੈਅ ਸਮੇਂ ਤੋਂ ਬਾਅਦ ਉਡਾਣ ਭਰੀ। ਜਾਣਕਾਰੀ ਮੁਤਾਬਕ ਹਵਾਈ ਅੱਡੇ ’ਤੇ ਦੁਪਹਿਰ ਕਰੀਬ 11.30 ਵਜੇ ਸਾਰੀਆਂ ਏਅਰਲਾਈਨਾਂ ਦੇ ਬੋਰਡਿੰਗ ਪਾਸ ਕਾਊਂਟਰਾਂ ਦਾ ਸਰਵਰ ਡਾਊਨ ਹੋ ਗਿਆ। ਇਸ ਕਾਰਨ ਲੋਕਾਂ ਨੂੰ ਬੋਰਡਿੰਗ ਪਾਸ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਵਰ ਡਾਊਨ ਹੋਣ ਕਾਰਨ ਉਡਾਣਾਂ ਕਾਫ਼ੀ ਪ੍ਰਭਾਵਿਤ ਹੋਈਆਂ ਹਨ। ਕਈ ਉਡਾਣਾਂ ਨੇ 1 ਤੋਂ 2 ਘੰਟੇ ਦੇਰੀ ਨਾਲ ਉਡਾਣ ਭਰੀ।
ਯਾਤਰੀਆਂ ਨੇ ਕੀਤਾ ਹੰਗਾਮਾ
ਸਰਵਰ 'ਚ ਤਕਨੀਕੀ ਖ਼ਰਾਬੀ ਕਾਰਨ ਬੋਰਡਿੰਗ ਪਾਸ ਲੈਣ 'ਚ ਸਭ ਤੋਂ ਵੱਡੀ ਸਮੱਸਿਆ ਆਈ, ਜਿਸ ਕਾਰਨ ਯਾਤਰੀਆਂ ਨੇ ਏਅਰਲਾਈਨਜ਼ ਦੇ ਕਾਊਂਟਰ 'ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਹੰਗਾਮਾ ਇੰਨਾ ਵੱਧ ਗਿਆ ਕਿ ਏਅਰਲਾਈਨ ਮੈਨੇਜਰ ਨੂੰ ਆ ਕੇ ਸਮਝਾਉਣਾ ਪਿਆ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।
3 ਉਡਾਣਾਂ ਰੱਦ ਅਤੇ 16 ਤੋਂ ਵੱਧ ਲੇਟ
ਸਰਵਰ ’ਚ ਤਕਨੀਕੀ ਖ਼ਰਾਬੀ ਕਾਰਨ ਹਵਾਈ ਅੱਡੇ ਤੋਂ ਜਾਣ ਵਾਲੀਆਂ 3 ਉਡਾਣਾਂ ਰੱਦ ਹੋਈਆਂ ਅਤੇ 16 ਤੋਂ ਵੱਧ ਉਡਾਣਾਂ ਸਮੇਂ ਤੋਂ ਦੇਰੀ ਨਾਲ ਆਪਰੇਟ ਹੋਈਆਂ। ਜਾਣਕਾਰੀ ਅਨੁਸਾਰ ਸ਼ਾਮ 7.30 ਵਜੇ ਦਿੱਲੀ ਜਾਣ ਵਾਲੀ ਫਲਾਈਟ ਰੱਦ ਰਹੀ। ਉੱਥੇ ਹੀ ਦਿੱਲੀ ਦੀ ਦੂਜੀ ਉਡਾਣ ਵੀ ਰੱਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਚੰਡੀਗੜ੍ਹ ਤੋਂ 11 ਉਡਾਣਾਂ ਨੇ ਤੈਅ ਸਮੇਂ ਤੋਂ 1 ਤੋਂ 2 ਘੰਟੇ ਦੇਰੀ ਨਾਲ ਉਡਾਣ ਭਰੀ। ਦੂਜੇ ਸੂਬੇ ਤੋਂ ਆਉਣ ਵਾਲੀਆਂ 9 ਉਡਾਣਾਂ ਤੈਅ ਸਮੇਂ ਤੋਂ 1 ਤੋਂ ਡੇਢ ਘੰਟੇ ਦੇਰੀ ਨਾਲ ਪਹੁੰਚੀਆਂ। ਇਸ ਸਬੰਧੀ ਸੀ. ਈ. ਓ. ਅਜੇ ਵਰਮਾ ਨੇ ਕਿਹਾ ਕਿ ਹਵਾਈ ਅੱਡੇ ਦੀ ਵਰਕਿੰਗ ਅਤੇ ਉਡਾਣਾਂ ਦੇ ਆਉਣ-ਜਾਣ ’ਚ ਦਿੱਕਤ ਨਹੀਂ ਹੋਈ ਕਿਉਂਕਿ ਇਸ ’ਚ ਮਾਈਕ੍ਰੋਸਾਫਟ ਦਾ ਕੋਈ ਰੋਲ ਨਹੀਂ ਹੁੰਦਾ। ਉਡਾਣ ਕੰਪਨੀ ਦੇ ਕਾਊਂਟਰ ’ਤੇ ਦਿੱਕਤਾਂ ਆਈਆਂ ਹੋ ਸਕਦੀਆਂ ਹਨ।
ਔਰਤ ਦੇ ਖਾਤੇ ’ਚੋਂ ਆਨਲਾਈਨ ਟਰਾਂਸਫਰ ਕਰ ਕੇ 2 ਲੱਖ ਦੀ ਠੱਗੀ
NEXT STORY