ਚੰਡੀਗੜ੍ਹ : ਭਾਰਤ ਸਰਕਾਰ ਵਲੋਂ ਅੱਤਵਾਦ ਖ਼ਿਲਾਫ਼ ਛੇੜੀ ਗਈ ਫ਼ੈਸਲਾਕੁੰਨ ਲੜਾਈ ਨੂੰ ਨਵਾਂ ਮੋੜ ਦਿੰਦਿਆਂ 'ਆਪਰੇਸ਼ਨ ਸਿੰਦੂਰ' ਚਲਾਇਆ ਗਿਆ ਅਤੇ ਪਾਕਿਸਤਾਨ 'ਚ 9 ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ।
ਇਹ ਵੀ ਪੜ੍ਹੋ : 'ਆਪਰੇਸ਼ਨ ਸਿੰਦੂਰ' ਮਗਰੋਂ CM ਭਗਵੰਤ ਮਾਨ ਦਾ ਵੱਡਾ ਬਿਆਨ, 'ਸਾਨੂੰ ਭਾਰਤੀ ਫ਼ੌਜ 'ਤੇ ਮਾਣ'
ਇਨ੍ਹਾਂ ਹਮਲਿਆਂ ਮਗਰੋਂ ਪੰਜਾਬ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਏਅਰਪੋਰਟ 'ਤੇ ਦੁਪਹਿਰ 12 ਵਜੇ ਤੱਕ ਸਾਰੀਆਂ ਏਅਰਲਾਈਨਜ਼ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੂਰੇ ਪੰਜਾਬ 'ਚ ਭਲਕੇ ਰਾਤ ਨੂੰ ਵੱਜਣਗੇ ਹੂਟਰ, ਜਾਣੋ ਕਿੰਨੇ ਵਜੇ ਤੱਕ ਰਹੇਗਾ Blackout
ਸੂਚਨਾ ਦੇ ਹਿਸਾਬ ਨਾਲ ਸਾਰੇ ਹਵਾਈ ਅੱਡਿਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਕਿਸੇ ਵੀ ਯਾਤਰੀ ਨੂੰ ਹਵਾਈ ਅੱਡੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਸ਼ੁਰੂ ਕੀਤਾ ਪਲਾਇਨ, ਸੁਰੱਖਿਅਤ ਥਾਵਾਂ 'ਤੇ ਜਾਣ ਲੱਗੇ
NEXT STORY