ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬਾਈ ਪੁਲਸ ਕਾਨੂੰਨ 'ਚ ਸੋਧ ਕਰਨ ਤੋਂ ਬਾਅਦ 1985 ਅਤੇ 1986 ਬੈਚ ਦੇ ਦੋ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਡੀ.ਜੀ.ਪੀ. ਦੇ ਅਹੁਦੇ ਲਈ ਵਿਚਾਰੇ ਜਾਣ ਵਾਲੇ ਜ਼ੋਨ ਤੋਂ ਬਾਹਰ ਹੋ ਗਏ ਹਨ। ਇਸ ਸਬੰਧੀ ਕਾਨੂੰਨ 'ਚ ਸੋਧ ਕਰਦਿਆਂ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਡੀ.ਜੀ.ਪੀ. ਦੇ ਅਹੁਦੇ ਲਈ ਅਜਿਹੇ ਸੀਨੀਅਰ ਪੁਲਸ ਅਧਿਕਾਰੀ ਦਾ ਨਾਂ ਹੀ ਵਿਚਾਰਿਆ ਜਾਵੇਗਾ, ਜਿਸ ਦੀ ਸੇਵਾ ਮੁਕਤੀ 'ਚ ਇਕ ਸਾਲ ਦਾ ਸਮਾਂ ਘੱਟ ਤੋਂ ਘੱਟ ਰਹਿੰਦਾ ਹੋਵੇ। ਇਸ ਤਰ੍ਹਾਂ 1985 ਬੈਚ ਦੇ ਅਧਿਕਾਰੀ ਹਰਦੀਪ ਸਿੰਘ ਢਿੱਲੋਂ ਦੀ ਸੇਵਾ ਮੁਕਤੀ 31 ਮਾਰਚ 2019 ਨੂੰ ਹੋਈ ਹੈ ਤੇ 1986 ਬੈਚ ਦੇ ਅਧਿਕਾਰੀ ਜਸਮਿੰਦਰ ਸਿੰਘ ਦੀ ਸੇਵਾ ਮੁਕਤੀ 31 ਅਗਸਤ 2019 ਨੂੰ ਹੋਣੀ ਹੈ। ਇਨ੍ਹਾਂ ਦੋਹਾਂ ਅਧਿਕਾਰੀ ਦੀ ਸੇਵਾ ਦਾ ਸਮਾਂ ਡੀਜੀਪੀ ਸੁਰੇਸ਼ ਅਰੋੜਾ ਦੀ ਸੇਵਾ ਮੁਕਤੀ ਤੋਂ ਬਾਅਦ ਇੱਕ ਸਾਲ ਤੋਂ ਘੱਟ ਸਮੇਂ ਦਾ ਰਹਿ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਡੀ.ਜੀ.ਪੀ. ਸੁਰੇਸ਼ ਅਰੋੜਾ ਜਿਨ੍ਹਾਂ ਇਸੇ ਮਹੀਨੇ ਸੇਵਾ ਮੁਕਤ ਹੋਣਾ ਹੈ, ਦੀ ਥਾਂ ਲੈਣ ਲਈ ਪੁਲਸ ਅਧਿਕਾਰੀਆਂ ਦਰਮਿਆਨ ਹੀ ਭਾਰੀ ਦੌੜ ਨਹੀਂ ਲੱਗੀ ਹੋਈ ਸਗੋਂ ਕਾਂਗਰਸ ਆਗੂਆਂ ਵਲੋਂ ਵੀ ਭੂਮਿਕਾ ਨਿਭਾਈ ਜਾ ਰਹੀ ਹੈ ਤੇ ਕਾਂਗਰਸ ਹਾਈ ਕਮਾਨ ਵਲੋਂ ਵੀ ਦਖਲ ਦਿੱਤਾ ਗਿਆ ਹੈ। ਪੰਜਾਬ ਪੁਲਸ ਐਕਟ 'ਚ ਸੋਧ ਤੋਂ ਬਾਅਦ ਰਾਜ ਸਰਕਾਰ ਵਲੋਂ ਜਿਨ੍ਹਾਂ ਆਈ.ਪੀ.ਐੱਸ. ਅਧਿਕਾਰੀਆਂ ਦੇ ਨਾਂ ਡੀ.ਜੀ.ਪੀ. ਦੇ ਅਹੁਦੇ ਲਈ ਵਿਚਾਰਿਆ ਜਾ ਸਕਦਾ ਹੈ ਉਨ੍ਹਾਂ 'ਚ 1985 ਬੈਚ ਦੇ ਅਧਿਕਾਰੀ ਮੁਹੰਮਦ ਮੁਸਤਫਾ, 1986 ਬੈਚ ਦੇ ਸਿਧਾਰਥ ਚਟੋਪਾਧਿਆਏ ਅਤੇ 1987 ਬੈਚ ਦੇ ਦਿਨਕਰ ਗੁਪਤਾ ਦਾ ਸ਼ਾਮਲ ਹਨ। ਪੰਜਾਬ ਕਾਡਰ ਨਾਲ ਹੀ ਸਬੰਧਤ 1984 ਬੈਚ ਦੇ ਅਧਿਕਾਰੀ ਸਾਮੰਤ ਗੋਇਲ ਪਿਛਲੇ ਲੰਮੇ ਸਮੇਂ ਤੋਂ ਕੇਂਦਰ 'ਚ ਡੈਪੂਟੇਸ਼ਨ 'ਤੇ ਹਨ ਤੇ ਇਸ ਸਮੇਂ ਰਾਅ 'ਚ ਤਾਇਨਾਤ ਹਨ।
ਪੀ. ਯੂ. ਚੋਣਾਂ : 5 ਪਾਰਟੀਆਂ ਨੇ ਮੈਦਾਨ 'ਚ ਉਤਾਰੇ ਉਮੀਦਵਾਰ, ਫਸਵਾਂ ਹੋਵੇਗਾ ਮੁਕਾਬਲਾ
NEXT STORY