ਚੰਡੀਗੜ੍ਹ (ਸੰਦੀਪ, ਮਨਮੋਹਨ) : ਬੀਤੇ ਦਿਨੀਂ ਸੈਕਟਰ-53 'ਚ 22 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਪੁਲਸ ਨੇ ਇਕ ਦੋਸ਼ੀ ਮੁਹੰਮਦ ਇਰਫਾਨ (29) ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਕਿਸ ਤਰ੍ਹਾਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਇਰਫਾਨ ਜ਼ੀਰਕਪੁਰ 'ਚ ਡਾਬਰ ਗਡਾਊਨ ਦੀ ਕਲੋਨੀ ਵਿਚ ਰਹਿੰਦਾ ਸੀ। ਦੋਸ਼ੀ ਇਰਫਾਨ ਦੇ ਚਾਰ ਬੱਚੇ ਹਨ ਜਿਨ੍ਹਾਂ 'ਚੋਂ ਦੋ ਬੇਟੇ ਅਤੇ ਦੋ ਬੋਟੀਆਂ ਹਨ।
ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿਚ ਦੋ ਦੋਸ਼ੀ ਇੰਦਰੀਸ਼ (23 ਸਾਲ) ਫੈਜ਼ਾਬਾਦ ਯੂ. ਪੀ., ਅਤੇ ਪੱਪੂ (23 ਸਾਲ) ਸੁਲਤਾਨਪੁਰ ਯੂ. ਪੀ. ਅਜੇ ਵੀ ਫਰਾਰ ਹਨ ਜਿਨ੍ਹਾਂ ਦੀ ਗ੍ਰਿਫਤਾਰ ਲਈ ਪੁਲਸ ਟੀਮਾਂ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਰਿਸ਼ਵਤ ਲੈਂਦਾ ਤਹਿਸੀਲ ਦਾ ਰੀਡਰ ਵਿਜੀਲੈਂਸ ਵੱਲੋਂ ਕਾਬੂ
NEXT STORY